ਬਠਿੰਡਾ: ਪੰਜਾਬ ਰਾਈਫ਼ਲ ਸਟੇਟ ਐਸੋਸੀਏਸ਼ਨ ਵੱਲੋਂ 17 ਫਰਵਰੀ ਤੋਂ 23 ਤੱਕ ਹੋਏ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋਏ ਯੂਥ, ਜੂਨੀਅਰ ਤੇ ਸੀਨੀਅਰ ਕੈਟਾਗਰੀਆਂ ਵਿੱਚ 4 ਮੈਡਲ ਜਿੱਤ ਕੇ ਆਪਣੇ ਬਲਾਕ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਦਾ ਨਾਮ ਰੌਸ਼ਨ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੀ ਕਲਾਂ ਦੀ ਵਿਦਿਆਰਥਣ ਹਰਨਵਦੀਪ ਕੌਰ ਨੇ ਗੋਲਡ ਮੈਡਲ ਯੂਥ ਕੈਟਾਗਰੀ ਟੀਮ 10 ਮੀਟਰ ਈਵੈਂਟ, ਸਿਲਵਰ ਮੈਡਲ ਜੂਨੀਅਰ ਟੀਮ 10 ਮੀਟਰ ਈਵੈਂਟ ਤੇ 2 ਕਾਂਸ਼ੀ ਵਿਅਕਤੀਗਤ ਤਮਗੇ ਕਰਮਵਾਰ .22 ਸਪੋਰਟਸ ਪਿਸਟਲ ਜੂਨੀਅਰ ਕੈਟਾਗਰੀ ਤੇ ਰੈਪਿਡ ਫਾਇਰ ਸਪੋਰਟਸ ਪਿਸਟਲ ਈਵੈਂਟਾ ਵਿੱਚ ਜਿੱਤੇ। -ਪੱਤਰ ਪ੍ਰੇਰਕ