ਸ਼ਗਨ ਕਟਾਰੀਆ
ਬਠਿੰਡਾ, 22 ਜਨਵਰੀ
ਆਮ ਆਦਮੀ ਪਾਰਟੀ (ਆਪ) ਨੇ ਬਠਿੰਡਾ ਕਾਰਪੋਰੇਸ਼ਨ ਦੀ ਚੋਣ ਲਈ 50 ਵਾਰਡਾਂ ’ਚੋਂ 38 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪਾਰਟੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਰਸਮੀ ਤੌਰ ’ਤੇ ਪਲੇਠੀ ਲਿਸਟ ਜਾਰੀ ਕੀਤੀ।
ਪ੍ਰੋ. ਬਲਜਿੰਦਰ ਕੌਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਲੰਬਾ ਅਰਸਾ ਅਕਾਲੀ ਦਲ ਅਤੇ ਕਾਂਗਰਸ ਨੂੰ ਸ਼ਾਸਨ ਚਲਾਉਣ ਲਈ ਸਮਾਂ ਦਿੱਤਾ ਪਰ ਉਨ੍ਹਾਂ ਦੇ ਕਾਰਜਕਾਲ ਮੌਕੇ ਸਾਧਾਰਨ ਲੋਕਾਈ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਗਈ। ਹੁਣ ਸਮਾਂ ਆ ਗਿਆ ਹੈ ਕਿ ਸਮਾਜ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਈ ਜਾ ਸਕੇ। ਉਨ੍ਹਾਂ ਪਾਰਟੀ ਵੱਲੋਂ ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਪਰੇਡ ’ਚ ਸ਼ਮੂਲੀਅਤ ਕਰਨ ਬਾਰੇ ਵੀ ਖ਼ੁਲਾਸਾ ਕੀਤਾ। ਇਸ ਮੌਕੇ ਜਾਰੀ ਵਾਰਡ ਨੰਬਰ-33 ਤੋਂ 26 ਸਾਲਾ ਮਨਦੀਪ ਕੌਰ ਸਭ ਤੋਂ ਛੋਟੀ ਉਮਰ ਦੀ ਉਮੀਦਵਾਰ ਹੈ। ਕ੍ਰਮਵਾਰ ਵਾਰਡ ਨੰਬਰ-9 ਅਤੇ 44 ਤੋਂ ਰੁਪਿੰਦਰ ਮਾਹੀਓ ਅਤੇ ਆਲਮਜੀਤ ਸਿੰਘ ਦੀ ਉਮਰ ਸਭ ਤੋਂ ਵੱਧ 67 ਸਾਲ ਹੈ।
ਵਾਰਡ ਨੰਬਰ-1 ਤੋਂ ਹਰਜੀਤ ਕੌਰ, 2 ਤੋਂ ਚੜਤ ਸਿੰਘ, 3 ਤੋਂ ਸਰਬਜੀਤ ਕੌਰ, 5 ਤੋਂ ਨਸੀਬ ਕੌਰ, 6 ਤੋਂ ਜਸਪਾਲ ਸਿੰਘ, 7 ਤੋਂ ਅਮਰਜੀਤ ਕੌਰ, 8 ਤੋਂ ਕੁਲਵੰਤ ਸਿੰਘ, 9 ਤੋਂ ਮੈਡਮ ਰੁਪਿੰਦਰ ਮਾਹੀਓ, 10 ਤੋਂ ਰਵਿੰਦਰ ਕੁਮਾਰ ਸ਼ਰਮਾ, 11 ਤੋਂ ਰੇਣੂੰ ਦੇਵੀ, 14 ਤੋਂ ਸੰਦੀਪ ਗੁਪਤਾ, 15 ਤੋਂ ਸਿਮਰ ਕੌਰ, 17 ਤੋਂ ਪਰਮਜੀਤ ਕੌਰ, 18 ਤੋਂ ਦੀਪਕ ਕੁਮਾਰ, 19 ਤੋਂ ਪਰਮਜੀਤ ਕੌਰ, 21 ਤੋਂ ਸੁਨੀਤਾ ਰਾਣੀ, 22 ਤੋਂ ਸੰਜੀਵ ਅੰਬੇਡਕਰ, 23 ਤੋਂ ਰੀਟਾ ਰਾਣੀ, 24 ਤੋਂ ਅਸ਼ੋਕ ਕੁਮਾਰ, 25 ਤੋਂ ਅਮਨਦੀਪ ਕੌਰ, 26 ਤੋਂ ਮਿਨਾਕਸ਼ੀ ਜਿੰਦਲ, 27 ਤੋਂ ਮੈਡਮ ਰਾਧਾ ਅਰੋੜਾ, 31 ਤੋਂ ਪ੍ਰੇਮ ਲਤਾ, 32 ਤੋਂ ਜਨਕ ਰਾਜ ਸ਼ਰਮਾ, 33 ਤੋਂ ਮਨਦੀਪ ਕੌਰ, 34 ਤੋਂ ਭੂਸ਼ਨ ਅਰੋੜਾ, 35 ਤੋਂ ਮਿਨਾਕਸ਼ੀ ਸ਼ਰਮਾ, 36 ਤੋਂ ਗੁਰਮੋਹਨ ਸਿੰਘ, 37 ਤੋਂ ਰਮੇਸ਼ ਕੁਮਾਰ, 38 ਤੋਂ ਮੈਡਮ ਰੈਣਾ ਸ਼ਰਮਾ, 39 ਤੋਂ ਰਿੰਕੂ, 42 ਤੋਂ ਸੁਖਚਰਨ ਸਿੰਘ ਬਰਾੜ, 43 ਤੋਂ ਅਮਰਪਾਲ ਕੌਰ, 44 ਤੋਂ ਆਲਮਜੀਤ ਸਿੰਘ, 46 ਤੋਂ ਦੀਪਕ ਕੁਮਾਰ ਬੈਹਣੀਪਾਲ, 47 ਤੋਂ ਬਬੀਤਾ ਰਾਣੀ, 48 ਤੋਂ ਜੀਵਨ ਕੁਮਾਰ ਅਤੇ 50 ਨੰਬਰ ਵਾਰਡ ਤੋਂ ਲਾਲ ਚੰਦ ਨੂੰ ਚੋਣ ਦੰਗਲ ਵਿਚ ਉਤਾਰਿਆ ਹੈ।