ਬਠਿੰਡਾ: ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਬਠਿੰਡਾ ਵਿਚ ਐਜੂਕੇਸ਼ਨ ਵਿਭਾਗ ਵੱਲੋਂ 21ਵੀਂ ਸਾਲਾਨਾ ਅਥਲੈਟਿਕ ਮੀਟ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਆਗਾਜ਼ ਖੁਸ਼ਬੀਰ ਸਿੰਘ ਨੇ ਕੀਤਾ। ਇਸ ਤੋਂ ਇਲਾਵਾ ਪਰਮਜੀਤ ਸਿੰਘ ਰੋਮਾਣਾ ਅਤੇ ਡਾ. ਜੇਐਸ ਹੁੰਦਲ ਨੇ ਵੀ ਸ਼ਿਰਕਤ ਕੀਤੀ। ਐਜੂਕੇਸ਼ਨ ਵਿਭਾਗ ਦੇ ਸਮੂਹ ਬੀਐਡ ਅਤੇ ਐਮਐਡ ਵਿਦਿਆਰਥੀਆਂ ਨੇ ਅਥਲੈਟਿਕ ਮੀਟ ਆਦਿ ਵਿੱਚ ਭਾਗ ਲਿਆ। 400 ਮੀਟਰ ਲੜਕਿਆਂ ਦੀ ਦੌੜ ਵਿੱਚ ਚੰਦ ਸਿੰਘ ਅੱਵਲ ਰਿਹਾ। ਲੜਕੀਆਂ ਦੀ 400 ਮੀਟਰ ਦੌੜ ਵਿਚ ਸੁਖਜਿੰਦਰ ਕੌਰ ਅੱਵਲ ਰਹੀ। ਲੰਬੀ ਛਾਲ ਵਿਚ ਲੜਕਿਆਂ ਹਰਵਿੰਦਰ ਸਿੰਘ ਤੇ ਲੜਕੀਆਂ ਵਿਚੋਂ ਵੀਰਪਾਲ ਕੌਰ ਜੇਤੂ ਰਹੇ। ਚੰਦ ਸਿੰਘ ਅਤੇ ਸੁਖਜਿੰਦਰ ਕੌਰ ਨੂੰ ਕ੍ਰਮਵਾਰ ਲੜਕਿਆਂ ਅਤੇ ਲੜਕੀਆਂ ਦੇ ਵਰਗ ਵਿੱਚੋਂ ਸਰਵੋਤਮ ਐਥਲੀਟ ਚੁਣਿਆ ਗਿਆ। -ਪੱਤਰ ਪ੍ਰੇਰਕ