ਬਠਿੰਡਾ: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵੱਲਂ ਅੱਜ ਗਊਸ਼ਾਲਾ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਵਿੱਚ ਗਊ ਵੰਸ਼ ਦੀ ਸੇਵਾ, ਸੰਭਾਲ ਅਤੇ ਰੱਖ-ਰਖਾਵ ਕੀਤਾ ਜਾਂਦਾ ਹੈ। ਇਸ ਆਧੁਨਿਕ ਯੁੱਗ ਵਿੱਚ ਗਊਸ਼ਾਲਾਵਾਂ ਆਤਮ ਨਿਰਭਰਤਾ ਵੱਲ ਵੱਧ ਰਹੀਆਂ ਹਨ, ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇੱਕ ਚੰਗੀ ਸੋਚ ਦਾ ਵਧੀਆ ਨਤੀਜਾ ਮਿਲਣਾ ਸੰਭਾਵਕ ਹੈ। ਬਠਿੰਡਾ ਗਊਸ਼ਾਲਾ ਦੇ ਪ੍ਰਬੰਧਕ ਸਾਧੂ ਰਾਮ ਕੁਸਲਾ ਨੇ ਚੇਅਰਮੈਨ ਨੂੰ ਦੱਸਿਆ ਸੀ ਇੱਥੇ ਗਊਵੰਸ਼ ਦੀ ਸੇਵਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਤੰਦਰੁਸਤ ਰੱਖ ਕੇ ਇਨ੍ਹਾਂ ਦਾ ਪੌਸ਼ਟਿਕ ਦੁੱਧ ਰਾਧਿਕਾ ਨਾਮ ਤੋਂ ਅੱਧਾ ਕਿਲੋ ਦੀ ਪੈਕਿੰਗ ਵਿੱਚ ਵੱਡੇ-ਵੱਡੇ ਚਿਲਰਾਂ ਦੇ ਮਾਧਿਅਮ ਨਾਲ ਸਾਫ਼-ਸੁਥਰਾ ਪੈਕ ਕਰਕੇ ਘਰਾਂ ਤੱਕ ਸਪਲਾਈ ਕੀਤਾ ਜਾਂਦਾ ਹੈ। -ਪੱਤਰ ਪ੍ਰੇਰਕ