ਪੱਤਰ ਪ੍ਰੇਰਕ
ਬਠਿੰਡਾ, 7 ਨਵੰਬਰ
ਇੱਥੋਂ ਦੇ ਰੋਜ਼ ਗਾਰਡਨ ਨਜ਼ਦੀਕ ਬੀਤੀ ਰਾਤ ਤੇਜ਼ ਰਫ਼ਤਾਰ ਸਵਿੱਫਟ ਕਾਰ ਟਰਾਲੇ ਦੇ ਪਿੱਛੇ ਜਾ ਟਕਰਾਈ ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਦੁਰਘਟਨਾ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਵਰਕਰਾਂ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਕਾਰ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ। ਇਸ ਦੁਰਘਟਨਾ ਵਿੱਚ ਜ਼ਖ਼ਮੀਆਂ ਨੂੰ ਸਹਾਰਾ ਵਰਕਰਾਂ ਦੀ ਟੀਮ ਨੇ ਹਸਪਤਾਲ ਪਹੁੰਚਾਇਆ।
ਹਸਪਤਾਲ ਦੀ ਡਾਕਟਰੀ ਟੀਮ ਨੇ ਸਲੀਮ ਅਹਿਮਦ (35) ਪੁੱਤਰ ਖ਼ਲੀਲ ਅਹਿਮਦ ਵਾਸੀ ਮੇਰਠ ਉੱਤਰ ਪ੍ਰਦੇਸ਼ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਉਸ ਦੇ ਦੂਜਾ ਸਾਥੀ ਬੇਅੰਤ ਸਿੰਘ (28) ਵਾਸੀ ਮੇਰਠ, ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪਤਾ ਲੱਗਿਆ ਹੈ ਕਿ ਕਾਰ ਸਵਾਰ ਸੈਲਾਨੀ ਸਨ ਅਤੇ ਆਪਣੇ ਸਾਥੀ ਨੂੰ ਲੈਣ ਲਈ ਪੰਜਾਬ ਆਏ ਹੋਏ ਸਨ।