ਮਨੋਜ ਸ਼ਰਮਾ
ਬਠਿੰਡਾ, 14 ਅਕਤੂਬਰ
ਗੋਨਿਆਣਾ ਰੋਡ ’ਤੇ ਗਿਲਪੱਤੀ ਨੇੜੇ ਮੋਟਰਸਾਈਕਲ ਚਾਲਕ ਬੱਸ ਨਾਲ ਟਕਰਾ ਕੇ ਡਿੱਗ ਗਿਆ ਤੇ ਪਿੱਛੋਂ ਆ ਰਹੇ ਫੌਜੀਆਂ ਦੇ ਟਰੱਕ ਹੇਠਾਂ ਆ ਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਤਰਨਜੀਤ ਸਿੰਘ (44) ਪੁੱਤਰ ਗੁਰਮੇਲ ਸਿੰਘ ਵਾਸੀ ਬੰਬੀਹਾ ਭਾਈ ਮੋਗਾ ਵਜੋਂ ਹੋਈ ਹੈ। ਥਰਮਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ ਹੈ।