ਮਨੋਜ ਸ਼ਰਮਾ
ਬਠਿੰਡਾ, 15 ਜੁਲਾਈ
ਅੱਜ ਇਥੋਂ ਦੀ ਰਿੰਗ ਰੋਡ ਉਪਰ ਧੋਬੀਆਣਾ ਬਸਤੀ ਦੇ ਲੋਕਾਂ ਉਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੜਕੇ ਚਾਰ ਵਜੇ ਹੀ ਪੁਲੀਸ ਦੀ ਹਾਜ਼ਰੀ ਵਿੱਚ ਘਰਾਂ ’ਤੇ ਬੁਲਡੋਜ਼ਰ ਚਲਾ ਦਿੱਤਾ, ਜਿਸ ਕਾਰਨ ਬੱਚੇ ਅਤੇ ਔਰਤਾਂ ਨੇ ਚੀਕ-ਚਿਹਾੜਾ ਪਾ ਦਿੱਤਾ।
ਮੌਕੇ ’ਤੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਸੰਪਰਕ ਕੀਤਾ ਪਰ ਉਸ ਸਮੇਂ ਤੱਕ ਬੁਲਡੋਜ਼ਰ ਚੱਲ ਚੁੱਕਿਆ ਸੀ। ਇਸ ਮੁਹਿੰਮ ਦੀ ਦੀ ਅਗਵਾਈ ਤਹਿਸੀਲਦਾਰ ਵੱਲੋਂ ਪੁਲੀਸ ਨੂੰ ਨਾਲ ਲੈ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਗਦੇਵ ਸਿੰਘ ਜੋਗੇਵਾਲ ਨੇ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਨੇ ਆਮ ਘਰਾਂ ’ਤੇ ਬੁਲਡੋਜ਼ਰ ਚਲਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਮੁਆਵਜ਼ਾ ਦੇਵੇ। ਮੀਂਹ ਵਿੱਚ ਚੀਕ ਚਿਹਾੜਾ ਪਾਉਂਦੇ ਲੋਕਾਂ ਦਾ ਸਾਮਾਨ ਭਿੱਜ ਗਿਆ।