ਸ਼ਗਨ ਕਟਾਰੀਆ
ਬਠਿੰਡਾ, 30 ਅਕਤੂਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇੱਥੋਂ ਦੇ ਸਰਕਾਰੀ ਰਾਜਿੰਦਰਾ ਕਾਲਜ ਵਿੱਚ 37 ਮੈਂਬਰੀ ਇਕਾਈ ਗਠਿਤ ਕੀਤੀ ਗਈ। ਇਸ ਦੇ ਪ੍ਰਧਾਨ ਅਰਸ਼ਦੀਪ ਕੌਰ, ਮੀਤ ਪ੍ਰਧਾਨ ਕਰਨਵੀਰ ਕੋਟਭਾਰਾ, ਸਕੱਤਰ ਰਾਜਿੰਦਰ ਕੌਰ, ਖਜ਼ਾਨਚੀ ਗਗਨ ਕੋਟਭਾਰਾ, ਪ੍ਰੈਸ ਸਕੱਤਰ ਰੀਮਾ ਕੌਰ ਅਤੇ ਬਾਕੀ ਕਮੇਟੀ ਮੈਂਬਰ ਚੁਣੇ ਗਏ। ਪੀ.ਐੱਸ.ਯੂ ਦੇ ਜ਼ਿਲ੍ਹਾ ਆਗੂ ਰਾਜਿੰਦਰ ਢਿਲਵਾਂ ਨੇ ਚੋਣ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਸਮਾਜ ਦਾ ਚੇਤੰਨ ਅਤੇ ਸ਼ਕਤੀ ਭਰਪੂਰ ਹਿੱਸਾ ਹਨ। ਉਹ ਸਮਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਨ। ਇਸ ਲਈ ਵਿਦਿਆਰਥੀਆਂ ਦਾ ਇਹ ਫ਼ਰਜ਼ ਹੈ ਕਿ ਉਹ ਵਿਗਿਆਨਕ ਅਤੇ ਜਮਹੂਰੀ ਵਿੱਦਿਅਕ ਪ੍ਰਬੰਧ ਦੀ ਉਸਾਰੀ ਦੇ ਨਾਲ-ਨਾਲ ਹੋਰ ਮੁੱਦਿਆਂ ਨੂੰ ਵੀ ਮੁਖ਼ਾਤਬਿ ਹੋਣ। ਇਸ ਮੌਕੇ ਓਪਿੰਦਰ ਮਇਸਰਖਾਨਾ, ਤਾਰ ਸਿੰਘ ਬਾਠ, ਗਗਨਦੀਪ, ਦੀਪ ਖ਼ਾਨ, ਹਰਪ੍ਰੀਤ ਨਵੀ, ਇੰਦਰਪ੍ਰੀਤ, ਸੁਮਨਪ੍ਰੀਤ ਕੌਰ, ਪਿ੍ਰਯੰਕਾ, ਸ਼ਿਵਾਨੀ, ਨਰਿੰਦਰ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।