ਬਠਿੰਡਾ (ਪੱਤਰ ਪ੍ਰੇਰਕ):
ਬੀਐੱਫਜੀਆਈ ਵਿੱਚ ਵਿਦਿਆਰਥੀਆਂ ਵੱਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸਬੰਧੀ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਬਾਬਾ ਫ਼ਰੀਦ ਕਾਲਜ ਦੇ ਐੱਨਐੱਸਐੱਸ ਯੂਨਿਟ ਵੱਲੋਂ ਰੈੱਡ ਕਰਾਸ ਅਤੇ ਸੇਂਟ ਜੌਹਨ ਐਂਬੂਲੈਂਸ, ਬਠਿੰਡਾ ਦੇ ਸਹਿਯੋਗ ਨਾਲ ਇਹ ਰੈਲੀ ਕੱਢੀ ਗਈ। ਬੀਐੱਫਜੀਆਈ ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਬੀਡੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਪਟਾਕਿਆਂ ਅਤੇ ਆਲ਼ੇ-ਦੁਆਲ਼ੇ ਦੇ ਲੋਕਾਂ ਦੀ ਲਾਪ੍ਰਵਾਹੀ ਕਾਰਨ ਪੈਦਾ ਵਾਤਾਵਰਨ ਦੀ ਗੰਭੀਰ ਸਮੱਸਿਆ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਹਰੀ ਝੰਡੀ ਦਿਖਾ ਕੇ ਰੈਲੀ ਦੀ ਸ਼ੁਰੂਆਤ ਕੀਤੀ। ਬਾਬਾ ਫ਼ਰੀਦ ਕਾਲਜ ਦੀ ਐਨ.ਐਸ. ਐਸ. ਕੋਆਰਡੀਨੇਟਰ ਮੈਡਮ ਸੁਖਜਿੰਦਰ ਕੌਰ ਦੀ ਅਗਵਾਈ ਹੇਠ 50 ਤੋਂ ਵਧੇਰੇ ਐਨ.ਐਸ. ਐਸ. ਵਾਲੰਟੀਅਰਾਂ ਨੇ ਇਸ ਰੈਲੀ ਵਿੱਚ ਭਾਗ ਲਿਆ।