ਬਠਿੰਡਾ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ (ਬੀ.ਐਫ.ਜੀ. ਆਈ.) ਨੇ ਆਇਰਨਵੁੱਡ ਇੰਸਟੀਚਿਊਟ, ਆਸਟ੍ਰੇਲੀਆ ਨਾਲ ਸਮਝੌਤਾ ਕੀਤਾ ਹੈ। ਬੀਐਫਜੀਆਈ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਆਇਰਨਵੁੱਡ ਇੰਸਟੀਚਿਊਟ ਦੇ ਸੀ.ਈ.ਓ. ਨਵਤੇਜ ਬੱਲ ਦੀ ਤਰਫ਼ੋਂ ਡਾ. ਮਨਪ੍ਰੀਤ ਗਿੱਲ ਨੇ ਇਸ ਸਮਝੌਤੇ ’ਤੇ ਦਸਤਖ਼ਤ ਕੀਤੇ।
ਦੱਸਣਯੋਗ ਹੈ ਕਿ ਆਇਰਨਵੁੱਡ ਇੰਸਟੀਚਿਊਟ ਲੀਡਰਸ਼ਿਪ ਅਤੇ ਪ੍ਰਬੰਧਨ, ਮਾਰਕੀਟਿੰਗ ਅਤੇ ਸੰਚਾਰ ਤੇ ਬਾਗ਼ਬਾਨੀ ਅਤੇ ਖੇਤੀਬਾੜੀ ਵਪਾਰ ਬਾਰੇ ਕੋਰਸ ਕਰਵਾਉਂਦਾ ਹੈ। ਦੋਵੇਂ ਸੰਸਥਾਵਾਂ ਸਿਖਲਾਈ ਅਤੇ ਸਿੱਖਿਆ ਸੇਵਾਵਾਂ, ਮਾਸਟਰ ਕਲਾਸ ਸਿਖਲਾਈ, ਸਟੱਡੀ ਟੂਰ, ਖੇਤੀ ਤੇ ਖੋਜ ਅਤੇ ਵਿਕਾਸ ਆਦਿ ਖੇਤਰਾਂ ਵਿੱਚ ਸਹਿਯੋਗ ਕਰਨਗੀਆਂ। -ਪੱਤਰ ਪ੍ਰੇਰਕ