
ਇਜ਼ਰਾਈਲ ਦੇ ਖੇਤੀਬਾੜੀ ਕਾਊਂਸਲਰ ਪੀਏਯੂ ਦੇ ਫਾਰਮ ਦਾ ਦੌਰਾ ਕਰਦੇ ਹੋਏ।
ਪੱਤਰ ਪ੍ਰੇਰਕ
ਬਠਿੰਡਾ, 25 ਮਾਰਚ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਵਿਚ ਇਜ਼ਰਾਈਲ ਦੂਤਾਵਾਸ ਦੇ ਖੇਤੀਬਾੜੀ ਕਾਊਂਸਲਰ ਯੇਅਰ ਇਸ਼ੇਲ ਵੰਲੋਂ ਯੂਨੀਵਰਸਿਟੀ ਦੇ ਜੋਧਪੁਰ ਰੋਮਾਣਾ ਵਿੱਚ ਬਣੇ ਫਾਰਮ ਦਾ ਦੌਰਾ ਕੀਤਾ ਗਿਆ। ਉਹ ਸੈਂਟਰਲ ਆਫ ਐਕਸੀਲੈਂਸ ਦੇ ਪ੍ਰਾਜੈਕਟ ਨੂੰ ਦੇਖਣ ਆਏ ਸਨ। ਜ਼ਿਕਰਯੋਗ ਹੈ ਕਿ ਦੱਖਣੀ ਪੱਛਮੀ ਪੰਜਾਬ ਵਿੱਚ ਇਹ ਇੰਡੋ-ਇਜ਼ਰਾਈਲ ਪ੍ਰਾਜੈਕਟ 2012 ਤੋਂ ਚੱਲ ਰਿਹਾ ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਵਿੱਚ ਇਹ ਇਕਲੌਤਾ ਖੋਜ ਪ੍ਰਾਜੈਕਟ ਹੈ। ਇਸ ਦੌਰੇ ਦੌਰਾਨ ਡਾ. ਰਾਕੇਸ਼ ਸ਼ਾਰਦਾ, ਡਾ. ਜਗਦੀਸ਼ ਗਰੋਵਰ, ਡਾ. ਕੇਐਸ ਸੇਖੋਂ ਅਤੇ ਡਾ. ਨਵੀਨ ਗਰਗ ਮੌਜੂਦ ਸਨ। ਇਜ਼ਰਾਈਲ ਦੇ ਖੇਤੀ ਕਾਊਂਸਲਰ ਯੇਅਰ ਇਸ਼ੇਲ ਨੇ ਇਸ ਪ੍ਰਾਜੈਕਟ ਨੂੰ ਸਫ਼ਲਤਾਪੂਰਵਕ ਚਲਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਪ੍ਰਜੈਕਟ ਨੂੰ ਜਾਰੀ ਰੱਖਣ ’ਤੇ ਜ਼ੋਰ ਦਿੱਤਾ। ਇਸ ਮੌਕੇ ਇਜ਼ਰਾਈਲ ਦੇ ਖੇਤੀਬਾੜੀ ਕਾਊਂਸਰ ਨੇ ਡੈਸੈਲੀਨੇਸ਼ਨ ਦਾ ਦੌਰਾ ਕੀਤਾ, ਜੋ ਖੇਤੀਬਾੜੀ ਦੀ ਵਰਤੋਂ ਲਈ ਰਿਵਰਸ ਓਸਮੋਸਿਸ ਦੁਆਰਾ ਲੂਣੇ ਪਾਣੀ ਨੂੰ ਸ਼ੁੱਧ ਕਰਕੇ ਵਰਤਣ ਯੋਗ ਬਣਾਉਂਦਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ