‘ਆਪ’ ਸਰਕਾਰ ਨੇ ਪੰਜਾਬ ਨੂੰ ਇਕ ਸਾਲ ’ਚ ਹੀ ਤਬਾਹ ਕੀਤਾ: ਸੁਖਬੀਰ : The Tribune India

‘ਆਪ’ ਸਰਕਾਰ ਨੇ ਪੰਜਾਬ ਨੂੰ ਇਕ ਸਾਲ ’ਚ ਹੀ ਤਬਾਹ ਕੀਤਾ: ਸੁਖਬੀਰ

‘ਆਪ’ ਸਰਕਾਰ ਨੇ ਪੰਜਾਬ ਨੂੰ ਇਕ ਸਾਲ ’ਚ ਹੀ ਤਬਾਹ ਕੀਤਾ: ਸੁਖਬੀਰ

ਸ਼ਗਨ ਕਟਾਰੀਆ/ਇਕਬਾਲ ਸਿੰਘ ਸ਼ਾਂਤ

ਬਠਿੰਡਾ/ਲੰਬੀ, 17 ਮਾਰਚ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਆਪ’ ਸਰਕਾਰ ’ਤੇ ਪੰਜਾਬ ਨੂੰ ਇੱਕ ਸਾਲ ਵਿੱਚ ਹੀ ਤਬਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸੂਬੇ ਦੀ ਅਮਨ-ਕਾਨੂੰਨ ਵਿਵਸਥਾ ਨੂੰ ਲੈ ਕੇ ਮਾਨ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਸੁਖਬੀਰ ਬਾਦਲ ਨੇ ਬਠਿੰਡਾ ਤੇ ਲੰਬੀ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ।ਸ੍ਰੀ ਬਾਦਲ ਨੇ ਕੋਟਕਪੂਰਾ ਕਾਂਡ ’ਚ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ (ਖੁਦ) ਨੂੰ ਨਾਮਜ਼ਦ ਕੀਤੇ ਜਾਣ ਦਾ ਜ਼ਿਕਰ ਕਰਦਿਆਂ, ਇਸ ਨੂੰ ਮਾਨ ਸਰਕਾਰ ਵੱਲੋਂ ਬਦਲਾਖੋਰੀ ਤਹਿਤ ਕੀਤੀ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ 96 ਸਾਲਾ ਪ੍ਰਕਾਸ਼ ਸਿੰਘ ਬਾਦਲ ਨੂੰ ਮਾਮਲੇ ’ਚ ਸ਼ਾਮਿਲ ਕੀਤੇ ਜਾਣ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ। ਕੋਟਕਪੂਰਾ ਮਾਮਲੇ ’ਚ ਉਦੋਂ ਦੇ ਡਿਊਟੀ ਅਫ਼ਸਰ ਐੱਸਡੀਐੱਮ ਦੇ ਹੁਕਮਾਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਜਦੋਂ ਕਿ ਉਹ (ਖੁਦ) ਉਦੋਂ ਪੰਜਾਬ ਤੋਂ ਬਾਹਰ ਸਨ। ਤਤਕਾਲੀ ਐੱਸਡੀਐੱਮ (ਮੈਜਿਸਟਰੇਟ) ਨੇ ਅਦਾਲਤ ’ਚ ਲਿਖਤੀ ਤੌਰ ’ਤੇ ਦਿੱਤਾ ਹੈ ਕਿ ਮੌਕੇ ’ਤੇ ਹਾਲਾਤ ਵਿਗੜਨ ਕਰ ਕੇ ਉਸ ਨੇ ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਅਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਐੱਸਡੀਐੱਮ ਅੱਜ ਵੀ ਆਪਣੇ ਬਿਆਨ ’ਤੇ ਕਾਇਮ ਹੈ। ਉਨ੍ਹਾਂ ਨਿਆਂ ਪ੍ਰਣਾਲੀ ’ਤੇ ਭਰੋਸਾ ਜਤਾਇਆ। ਸ੍ਰੀ ਬਾਦਲ ਨੇ ਕਿਹਾ ਕਿ ਮਾਨ ਸਰਕਾਰ ਨੇ ਬੇਅਦਬੀ ਮਾਮਲੇ ’ਚ ਚਾਲਾਨ ਪੇਸ਼ ਕੇ ਜਿਹੜੇ ਦੋਸ਼ੀਆਂ ਦੇ ਨਾਂ ਦੱਸੇ ਹਨ, ਉਨ੍ਹਾਂ ਵਿੱਚ ਅਕਾਲੀ ਦਲ ਦੇ ਇੱਕ ਛੋਟੇ ਜਿਹੇ ਵਰਕਰ ਦਾ ਨਾਂ ਤੱਕ ਨਹੀਂ ਹੈ ਤੇ ਬੇਅਦਬੀ ਦੇ ਦੋਸ਼ ਬਾਦਲ ਪਰਿਵਾਰ ’ਤੇ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਰੋਧੀ ਤਾਕਤਾਂ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਲਈ ਇਕੱਠੀਆਂ ਹੋ ਗਈਆਂ ਹਨ ਅਤੇ ਇਸੇ ਕਰਕੇ ਵੱਖਰੀ ਬਣੀ ਹਰਿਆਣਾ ਗੁਰਦੁਆਰਾ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ’ਤੇ ਆਰਐਸਐਸ ਵੱਲੋਂ ਚਲਾਈਆਂ ਜਾ ਰਹੀਆਂ ਤਾਕਤਾਂ ਕਾਬਜ਼ ਹੋ ਗਈਆਂ ਹਨ।

‘ਆਪ’ ਸਰਕਾਰ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ: ਬਾਦਲ

ਮਾਨਸਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਵਿਚ ਮਾਰੇ ਗਏ 6 ਸਾਲਾ ਮਾਸੂਮ ਬੱਚੇ ਹਰਉਦੈਵੀਰ ਸਿੰਘ ਦੀ ਮੌਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ, ਜਿਸ ਕਰਕੇ ਇਸ ਸੂਬੇ ਵਿੱਚ ਮਾੜੇ ਅਨਸਰਾਂ ਦੇ ਹੌਸਲੇ ਦਿਨੋ-ਦਿਨ ਵੱਧ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾੜੀ ਗੱਲ ਇਹ ਹੈ ਕਿ ਦਿਨੋ-ਦਿਨ ਖਰਾਬ ਹੋ ਰਹੇ ਹਾਲਾਤ ਤੋਂ ਬਾਅਦ ਹਾਲੇ ਵੀ ਮੁੱਖ ਮੰਤਰੀ ਗੰਭੀਰ ਨਹੀਂ ਹੋਏ। ਸ੍ਰੀ ਬਾਦਲ ਨੇ ਕਿਹਾ ਕਿ ਪਿੰਡ ਦੇ ਲੋਕਾਂ ਤੋਂ ਪਤਾ ਲੱਗਿਆ ਹੈ ਕਿ ਬੱਚੇ ਦਾ ਕਤਲ ਗੈਰ-ਕਾਨੂੰਨੀ ਹਥਿਆਰ ਨਾਲ ਕੀਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਰਾਜ ਵਿੱਚ ਗੈਂਗਸਟਰਾਂ ਦੇ ਵਧੇ ਬੋਲ-ਬਾਲੇ ਨਾਲ ਹੁਣ ਹਥਿਆਰ ਸ਼ਰ੍ਹੇਆਮ ਵਿਕਣ ਲੱਗੇ ਹਨ। ਉਨ੍ਹਾਂ ਕਿਹਾ ਕਿ ਅੱਜ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਸਰਕਾਰ ਚਲਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਉੜੀਸਾ ਰੇਲ ਹਾਦਸੇ ’ਚ 50 ਹਲਾਕ, 350 ਜ਼ਖ਼ਮੀ

ਉੜੀਸਾ ਰੇਲ ਹਾਦਸੇ ’ਚ 50 ਹਲਾਕ, 350 ਜ਼ਖ਼ਮੀ

ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ, ਰਾਤ ਸੱਤ ਵਜੇ ਦੇ ਕਰੀਬ ਵਾਪਰਿਆ ਹ...

ਬ੍ਰਿਜ ਭੂਸ਼ਣ ਦੀਆਂ ਹਰਕਤਾਂ ਬਾਰੇ ਮੋਦੀ ਨੂੰ ਕਰਵਾਇਆ ਸੀ ਜਾਣੂ

ਬ੍ਰਿਜ ਭੂਸ਼ਣ ਦੀਆਂ ਹਰਕਤਾਂ ਬਾਰੇ ਮੋਦੀ ਨੂੰ ਕਰਵਾਇਆ ਸੀ ਜਾਣੂ

ਓਲੰਪੀਅਨ ਪਹਿਲਵਾਨ ਨੇ ਐੱਫਆਈਆਰ ’ਚ ਕੀਤਾ ਦਾਅਵਾ

ਓਮਾਨ ਵਿੱਚ ਫਸੀਆਂ ਸੱਤ ਔਰਤਾਂ ਭਾਰਤ ਪੁੱਜੀਆਂ

ਓਮਾਨ ਵਿੱਚ ਫਸੀਆਂ ਸੱਤ ਔਰਤਾਂ ਭਾਰਤ ਪੁੱਜੀਆਂ

‘ਮਿਸ਼ਨ ਹੋਪ’ ਤਹਿਤ ਪਿਛਲੇ ਦੋ ਹਫ਼ਤਿਆਂ ਵਿੱਚ 24 ਔਰਤਾਂ ਨੂੰ ਬਚਾਇਆ

ਸ਼ਹਿਰ

View All