ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਗਸਤ
ਤੰਬਾਕੂ ਮੁਕਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਅੱਜ ਵੱਖ ਵੱਖ ਥਾਵਾਂ ’ਤੇ ਤੰਬਾਕੂ ਵਿਕਰੇਤਾ ਦੀ ਜਾਂਚ ਕੀਤੀ ਅਤੇ 19 ਦੁਕਾਨਦਾਰਾਂ ਦੇ ਚਲਾਨ ਕੱਟੇ। ਸਿਵਲ ਸਰਜਨ ਡਾ. ਚਰਨਚੀਤ ਸਿੰਘ ਵਲੋਂ ਦਿਤੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਨੋਡਲ ਅਫਸਰ ਡਾ. ਜਗਨਜੋਤ ਕੌਰ ਦੀ ਟੀਮ ਵਲੋਂ ਸ਼ਹਿਰ ਦੀ ਮਜੀਠਾ ਰੋਡ, ਮਾਲ ਰੋਡ, ਇੰਦਰਾ ਕਲੋਨੀ, ਤੁੰਗ ਬਾਲਾ ਅਤੇ ਬਾਈਪਾਸ ਜੀ.ਟੀ. ਰੋਡ ਦੇ ਨੇੜੇ ਇਲਾਕਿਆਂ ਵਿਚ 19 ਦੁਕਾਨਦਾਰਾਂ ਦੇ ਮੌਕੇ ’ਤੇ ਚਲਾਨ ਕੱਟੇ ਗਏ ਅਤੇ ਪਬਲਿਕ ਸਥਾਨਾਂ ’ਤੇ ਸਿਗਰਟ ਪੀਣ ਵਾਲੇ 7 ਲੋਕਾਂ ਨੂੰ ਮੌਕੇ ’ਤੇ ਜੁਰਮਾਨਾ ਅਤੇ ਚਲਾਨ ਕੀਤੇ ਗਏ।