ਅੰਮ੍ਰਿਤਸਰ: ਸੜਕ ’ਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਆਰਟੀਏ ਵੱਲੋਂ ਚਾਰ ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਇੱਕ ਸਕੂਲ ਬੱਸ ਵੀ ਸ਼ਾਮਲ ਹੈ ਜਦਕਿ ਦੋ ਬੱਸਾਂ ਦੇ ਚਲਾਨ ਕੱਟੇ ਗਏ ਹਨ। ਆਰਟੀਏ ਅਰਸ਼ਦੀਪ ਸਿੰਘ ਨੇ ਇਹ ਕਾਰਵਾਈ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਵੱਖ-ਵੱਖ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਨਿਰੰਤਰ ਵਾਹਨਾਂ ਦੀ ਜਾਂਚ ਜਾਰੀ ਰੱਖਣਗੀਆਂ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਇੱਕ ਸਕੂਲੀ ਬੱਸ ਸਮੇਤ ਚਾਰ ਬੱਸਾਂ ਅੱਜ ਜ਼ਬਤ ਕੀਤੀਆਂ ਹਨ ਅਤੇ ਦੋ ਬੱਸਾਂ ਦੇ ਚਲਾਨ ਕੱਟੇ ਗਏ ਹਨ। –ਟਨਸ