ਲਖਨਪਾਲ ਸਿੰਘ
ਮਜੀਠਾ, 21 ਜੁਲਾਈ
ਹਲਕਾ ਮਜੀਠਾ ਦੇ ਪਿੰਡ ਗਾਲੋਵਾਲੀ ਕਲੋਨੀ ਦੇ 16 ਸਾਲਾ ਪਵਨਜੀਤ ਸਿੰਘ ਨੂੰ ਕਤਲ ਤੇ ਉਸ ਦੇ ਪਿਤਾ ਹਰਜੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਐੱਸਐੱਚਓ ਮਜੀਠਾ ਹਿਮਾਂਸ਼ ਭਗਤ, ਐੱਸਆਈ ਜੰਗ ਬਹਾਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਅਜੈ, ਸੂਰਜ ਤੇ ਸੰਜੈ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਵੱਲੋਂ ਸਰਪੰਚ ਦੀਪਕ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਕਿ ਸੂਰਜ, ਸੰਜੈ ਤੇ ਅਜੈ ਫ਼ਰਾਰ ਸਨ।