ਪੱਤਰ ਪ੍ਰੇਰਕ
ਅੰਮ੍ਰਿਤਸਰ, 9 ਜਨਵਰੀ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 8 ਜਨਵਰੀ ਨੂੰ ਤਿੰਨ ਸਿੱਧੀਆਂ ਉਡਾਣਾਂ ਇਟਲੀ ਲਈ ਰਵਾਨਾ ਹੋਈਆਂ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਭਾਰਤੀ ਹਵਾਈ ਕੰਪਨੀ ਇੰਡੀਗੋ ਦੀਆਂ ਏਅਰਬਸ ਏ 321 ਨਿਓ ਜਹਾਜ਼ ਤੇ ਮਿਲਾਨ ਬਰਗਾਮੋ ਹਵਾਈ ਅੱਡੇ ਲਈ ਦੋ ਉਡਾਣਾਂ ਗਈਆਂ। ਉਨ੍ਹਾਂ ਦੱਸਿਆ ਕਿ ਸਪਾਈਸਜੈਟ ਦੀ ਵੀ ਰੋਮ ਲਈ ਲੀਜ਼ ਕੀਤੇ ਗਏ ਏ 321 ਜਹਾਜ਼ ਦੀ ਰਵਾਨਗੀ ਹੋਈ। ਇਹ ਸਿੱਧੀਆਂ ਉਡਾਣਾਂ ਇਕੋ ਦਿਨ ਐਤਵਾਰ ਵਾਲੇ ਦਿਨ ਇਟਲੀ ਤੋਂ ਅੰਮ੍ਰਿਤਸਰ ਪੁੱਜਣਗੀਆਂ। ਮਹਾਮਾਰੀ ਦੌਰਾਨ ਇਹ ਅੰਤਰਾਸ਼ਟਰੀ ਉਡਾਣਾਂ ਮੁਅੱਤਲ ਕੀਤੀਆਂ ਗਈਆਂ ਸਨ।