ਲਖਨਪਾਲ ਸਿੰਘ
ਮਜੀਠਾ, 24 ਸਤੰਬਰ
ਪਿੰਡ ਜਲਾਲਪੁਰਾ ਦੇ ਵਸਨੀਕ ਸੁਖਦੇਵ ਸਿੰਘ ਦੇ ਘਰ ’ਚੋਂ ਚਾਰ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ 70 ਹਜ਼ਾਰ ਨਕਦ ਚੋਰੀ ਹੋ ਗਏ। ਪੀੜਤ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਵਿੱਚ ਗੁਰਦੁਆਰਾ ਬਾਬਾ ਰਾਮ ਸਿੰਘ ਵਿਖੇ ਗੁਰਮਤਿ ਸਮਾਗਮ ਚੱਲ ਰਿਹਾ ਸੀ। ਉਹ ਤੇ ਉਸ ਦਾ ਪਰਿਵਾਰ ਆਪਣੇ ਘਰ ਤਾਲੇ ਲਗਾ ਕੇ ਗੁਰਮਤਿ ਸਮਾਗਮ ਵਿੱਚ ਗਏ ਸਨ। ਚੋਰ ਘਰ ਦੀ ਛੱਤ ਉਪਰ ਦੀ ਘਰ ‘ਚ ਦਾਖਲ ਹੋਏ ਤੇ ਕਮਰੇ ਦਾ ਤਾਲਾ ਤੋੜ ਕੇ ਕਮਰੇ ‘ਚ ਰੱਖੀ ਗਈ ਗੋਦਰੇਜ ਦੀ ਅਲਮਾਰੀ
ਵਿੱਚ ਰੱਖੇ ਕਰੀਬ ਚਾਰ ਲੱਖ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਤੇ 70 ਹਜ਼ਾਰ ਰੁਪਏ ਨਕਦ ਰਾਸ਼ੀ ਉਡਾ ਕੇ ਰਫੂ ਚੱਕਰ ਹੋ ਗਏ। ਪੁਲੀਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।