ਅੰਮ੍ਰਿਤਸਰ: ਅੱਜ ਸ਼ਾਮ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇੱਕ ਔਰਤ ਨੇ ਛਾਲ ਮਾਰ ਦਿੱਤੀ ਜਿਸ ਨੂੰ ਵੇਖ ਲੈਣ ’ਤੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਸਰੋਵਰ ਵਿਚੋਂ ਬਾਹਰ ਕੱਢ ਕੇ ਬਚਾਅ ਲ਼ਿਆ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਿਆਰ ਨੇ ਦੱਸਿਆ ਹੈ ਕਿ ਸਰੋਵਰ ਵਿੱਚ ਛਾਲ ਮਾਰਨ ਵਾਲੀ ਕੋਟ ਖਾਲਸਾ ਦੀ ਔਰਤ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ ਜਿਸ ਨੂੰ ਇਲਾਜ ਲਈ ਗੁਰੂ ਰਾਮ ਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸੇ ਦੌਰਾਨ ਸੋਸ਼ਲ਼ ਮੀਡੀਆ ’ਤੇ ਵਾਇਰਲ ਹੋਈ ਖਬਰ ਵਿੱਚ ਕਿਹਾ ਜਾ ਰਿਹਾ ਹੈ ਕਿ ਔਰਤ ਸਰੋਵਰ ਵਿੱਚ ਡਿੱਗੀ ਹੈ।
-ਖੇਤਰੀ ਪ੍ਰਤੀਨਿਧ