ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਮਈ
ਇੱਥੇ ਸਰਕੂਲਰ ਰੋਡ ’ਤੇ ਅੱਜ ਟ੍ਰਿਲੀਅਮ ਸ਼ਾਪਿੰਗ ਮਾਲ ਨੇੜੇ ਦੋ ਅਣਪਛਾਤੇ ਵਿਅਕਤੀਆਂ ਨੇ ਕੱਪੜਾ ਵਪਾਰੀ ਰਮਨ ਕੁਮਾਰ ਵਾਸੀ ਡੀਆਰ ਐਨਕਲੇਵ ਕੋਲੋਂ ਉਸ ਦੀ ਕਾਰ ਖੋਹ ਲਈ।
ਲੁਟੇਰਿਆਂ ਨੇ ਕਾਰ ਡਰਾਈਵਰ ਬਲਬੀਰ ਸਿੰਘ ਦੀਆਂ ਅੱਖਾਂ ਵਿੱਚ ਕੋਈ ਚੀਜ਼ ਦਾ ਛਿੜਕਾਅ ਕੀਤਾ ਅਤੇ ਉਸ ਤੋਂ ਬਾਅਦ ਕਾਰ ਖੋਹ ਕੇ ਲੈ ਗਏ। ਇਹ ਘਟਨਾ ਅੱਜ ਬਾਅਦ ਦੁਪਹਿਰ ਲਗਪਗ 4 ਵਜੇ ਵਾਪਰੀ। ਏਸੀਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਨੂੰ ਘੋਖਿਆ ਜਾਵੇਗਾ।
ਇਸੇ ਦੌਰਾਨ ਹਥਿਆਰਬੰਦ ਲੁਟੇਰੇ ਇੱਥੇ ਹਾਈਡ ਮਾਰਕੀਟ ਨੇੜੇ ਇਕ ਦੁਕਾਨ ਤੋਂ ਡੇਢ ਲੱਖ ਰੁਪਏ ਲੁੱਟ ਕੇ ਲੈ ਗਏ। ਸ਼ਿਕਾਇਤਕਰਤਾ ਮਨਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਸ਼ਾਮ ਸਕੂਟਰ ’ਤੇ ਸਵਾਰ ਦੋ ਵਿਅਕਤੀ ਉਸ ਦੇ ਰਿਸ਼ਤੇਦਾਰ ਬਲਦੇਵ ਸਿੰਘ ਦੀ ਦੁਕਾਨ ’ਤੇ ਆਏ। ਬਲਦੇਵ ਸਿੰਘ ਕਿਸੇ ਕੰਮ ਲਈ ਚੰਡੀਗੜ੍ਹ ਗਏ ਸਨ ਅਤੇ ਦੁਕਾਨ ’ਤੇ ਦੋ ਕਰਮਚਾਰੀ ਸਨ। ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਦੁਕਾਨ ਦੇ ਕਰਮਚਾਰੀ ਵਿਪਨ ਕੋਲੋਂ ਡੇਢ ਲਖ ਰੁਪਏ ਖੋਹ ਲਏ। ਪੁਲੀਸ ਨੇ ਇਸ ਮਾਮਲੇ ਵਿਚ ਆਈਪੀਸੀ ਦੀ ਧਾਰਾ 382, 34 ਅਤੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਹੈ ਪਰ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ।