ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਅਗਸਤ
ਚਾਰ ਲੁਟੇਰਿਆਂ ਨੇ ਅੱਜ ਇੱਥੇ ਮਹਿਤਾ ਰੋਡ ’ਤੇ ਟਾਹਲੀ ਵਾਲਾ ਚੌਕ ਨੇੜੇ ਸਬਜ਼ੀ ਵਪਾਰੀ ਕੋਲੋਂ ਤੇਜ਼ਧਾਰ ਹਥਿਆਰ ਦੀ ਨੋਕ ’ਤੇ 18 ਹਜ਼ਾਰ ਰੁਪਏ ਲੁੱਟ ਲਏ। ਵਪਾਰੀ ਕੁਲਵੰਤ ਰਾਏ ਵਾਸੀ ਮਹਿੰਦਰਾ ਕਲੋਨੀ ਨੇ ਪੁਲੀਸ ਨੂੰ ਦੱਸਿਆ ਕਿ ਵੱਲਾ ਸਬਜ਼ੀ ਮੰਡੀ ’ਚ ਸ਼ੈੱਡ ਨੰਬਰ ਇੱਕ ਵਿੱਚ ਉਸ ਦੀ ਸਬਜ਼ੀ ਵੇਚਣ ਦੀ ਦੁਕਾਨ ਹੈ। ਕੱਲ੍ਹ ਸਵੇਰੇ ਲਗਭਗ ਚਾਰ ਵਜੇ ਜਦੋਂ ਉਹ ਆਪਣੀ ਦੁਕਾਨ ’ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਟਾਹਲੀ ਵਾਲਾ ਚੌਕ ਨੇੜੇ ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਸਕੂਟਰ ਰੋਕ ਲਿਆ। ਉਨ੍ਹਾਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਉਸ ਕੋਲੋਂ ਅਠਾਰਾਂ ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਲਿਆ। ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ।