ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 9 ਅਕਤੂਬਰ
ਸਮਾਜ ਸੇਵੀ ਸੰਸਥਾ ਮਾਣ ਧੀਆਂ ’ਤੇ ਸਮਾਜ ਭਲਾਈ ਸੁਸਾਇਟੀ ਦੇ ਪ੍ਰਧਾਨ ਤੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਦੀ ਦੇਖ-ਰੇਖ ਹੇਠ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਹਾਲ ਵਿੱਚ ਭਰੂਣ ਹੱਤਿਆ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਲਈ 40 ਸਕੂਲਾਂ ਦੀਆਂ 200 ਧੀਆਂ ਨੂੰ ਮਾਣ ਧੀਆਂ ’ਤੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸੰਸਥਾ ਵੱਲੋਂ ਕੀਤੇ ਗਏ ਸਮਾਜ ਸੇਵੀ ਕੰਮਾਂ ਨੂੰ ਸਲਾਹਿਆ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੂੰ ਥਾਪੜਾ ਦਿੰਦਿਆਂ ਸੰਸਥਾ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਸੰਸਥਾ ਵੱਲੋਂ ਪਾਰੁਲ ਸ਼ਰਮਾ, ਕੋਮਲਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਲੀਨ ਕੌਰ, ਗਰਿਮਾ ਸ਼ਰਮਾ, ਹਰਜੋਤ ਕੌਰ, ਅਵਨੀਤ ਉੱਪਲ, ਮਾਨਿਆ ਚੀਮਾ, ਰਮਨਪ੍ਰੀਤ ਕੌਰ, ਤਮਨਾ ਸ਼ਰਮਾ, ਨਿਸ਼ਤਾ ਵਧਾਵਨ, ਸ਼੍ਰੇਆ ਸ਼ਰਮਾ, ਸਾਕਸ਼ੀ ਕਾਲੀਆ, ਗੁਰਲੀਨ ਕੌਰ, ਕੀਰਤਦੀਪ ਕੌਰ, ਦਮਨਪ੍ਰੀਤ ਕੌਰ, ਹਰਨੂਰ ਕੌਰ, ਰਿਤਿਕਾ, ਗੁਰਲੀਨ ਕੌਰ, ਖੁਸ਼ੀ, ਅਸਵੀਨ ਭਾਰਦਵਾਜ, ਅਨਮੋਲ, ਗਗਨਦੀਪ ਕੌਰ, ਜਸਦੀਪ ਕੌਰ, ਹੁਸਨਪ੍ਰੀਤ ਕੌਰ, ਪ੍ਰਭਜੀਤ ਕੌਰ, ਸੁਰਭੀ, ਪ੍ਰਿਯੰਕਾ, ਅਸ਼ਮੀਤ ਕੌਰ, ਕੋਮਲਪ੍ਰੀਤ ਕੌਰ, ਰਵਨੀਤ ਕੌਰ, ਜਸਕੀਰਤ ਕੌਰ, ਭਾਵਨਾ, ਨੰਦਨੀ, ਸੁਖਮਨਪ੍ਰੀਤ ਕੌਰ, ਪਰਮਿੰਦਰ ਕੌਰ, ਅਨਵਰਜੀਤ ਕੌਰ, ਚੰਦ ਮਾਰੀਆ, ਸਵਿਤਾ, ਅੰਜਲੀ, ਨਵਪ੍ਰੀਤ ਕੌਰ, ਸੰਦੀਪ ਕੌਰ, ਪਲਕਪ੍ਰੀਤ ਕੌਰ, ਰਪ੍ਰਿੰਜਨ ਕੌਰ, ਹਰਪ੍ਰੀਤ ਕੌਰ, ਰਵਨੀਤ ਕੌਰ, ਹਰਪ੍ਰੀਤ ਕੌਰ, ਰਵਨੀਤ ਕੌਰ, ਰਾਜਬੀਰ ਕੌਰ, ਖੁਸ਼ਦੀਪ ਕੌਰ, ਸੁਖਮੀਨ ਕੌਰ, ਆਰੂਸ਼ੀ, ਅਨਮੋਲਪ੍ਰੀਤ ਕੌਰ, ਈਸ਼ਾ ਚੋਪੜਾ, ਗੁਰਪ੍ਰੀਤ ਕੌਰ ਦੇ ਨਾਂਅ ਸ਼ਾਮਲ ਹਨ।