ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਕਰੋਨਾ ਵੈਕਸੀਨ ਜਾਗਰੂਕਤਾ ਮੁਹਿੰਮ ਤਹਿਤ ਆਯੋਜਿਤ ਲਿਟਲ ਚੈਂਪਸ ਮੁਕਾਬਲੇ ਦੇ ਜੇਤੂਆਂ ਨੂੰ ਹਲਕਾ ਦੱਖਣੀ ਵਿਧਾਇਕ ਵਲੋਂ ਇਨਾਮ ਵੰਡੇ ਗਏ। ਮੁਕਾਬਲੇ ਦੇ ਆਯੋਜਕ ਇੰਦਰਬੀਰ ਸਿੰਘ ਬੁਲਾਰੀਆ ਆਪਣੀ ਟੀਮ ਸਮੇਤ ਜੇਤੂ ਬੱਚਿਆਂ ਦੇ ਘਰ ਗਏ ਅਤੇ ਟੇਬਲੈਟ ਸੌਂਪ ਕੇ ਉਨ੍ਹਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ।ਇਸ ਸਮੇਂ ਜੇਤੂ ਬੱਚਿਆਂ ਦੇ ਪਰਿਵਾਰਾਂ ਨਾਲ ਵੀ ਵਿਧਾਇਕ ਬੁਲਾਰੀਆ ਨੇ ਗੱਲਬਾਤ ਕੀਤੀ। ਅੱਜ ਜਿਨ੍ਹਾਂ 11 ਬੱਚਿਆਂ ਨੂੰ ਇਨਾਮ ਵੰਡੇ ਗਏ ਉਨ੍ਹਾਂ ਵਿੱਚ ਰਾਜਬੀਰ ਸਿੰਘ, ਵਿਪਨਪ੍ਰੀਤ ਕੌਰ, ਜੈਸਮੀਨ ਕੌਰ, ਕਰਨਦੀਪ ਸਿੰਘ, ਜਸਨੂਰ ਸਿੰਘ, ਜਪਮਨ ਸਿੰਘ, ਗੁਰਲੀਨ ਕੌਰ, ਅੰਤਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਜਸਪ੍ਰੀਤ ਕੌਰ ਸ਼ਾਮਲ ਸਨ। -ਖੇਤਰੀ ਪ੍ਰਤੀਨਿਧ