ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 21 ਦਸੰਬਰ
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਨਿਊਜ਼ ਪੇਪਰ ਅਤੇ ਮੈਗਜ਼ੀਨ ਐਸੋਸੀਏਸ਼ਨ ਦੇ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਹਾਲ ਗੇਟ ਦੇ ਬਾਹਰ ਸਥਿਤ ਅਖਬਾਰਾਂ ਦੇ ਖੋਖਿਆਂ ਨੂੰ ਹਟਾਇਆ ਨਹੀਂ ਜਾਵੇਗਾ। ਨਿਊਜ਼ ਪੇਪਰ ਅਤੇ ਮੈਗਜ਼ੀਨ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਵੀਨ ਸਹਿਗਲ ਨੇ ਦੱਸਿਆ ਉਨ੍ਹਾਂ ਦੇ ਇਕ ਵਫਦ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਨਾਲ ਮੁਲਾਕਾਤ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਉਜਾੜਿਆ ਨਹੀਂ ਜਾਵੇਗਾ। ਹਾਲ ਗੇਟ ਦੇ ਬਾਹਰ ਸਥਿਤ ਪਿਛਲੇ 70 ਸਾਲਾਂ ਤੋਂ ਲੱਗੇ ਅਖਬਾਰਾਂ ਦੇ ਖੋਖਿਆਂ ਨੂੰ ਹਟਾਉਣ ਸਬੰਧੀ ਚੱਲ ਰਹੀਆਂ ਚਰਚਾ ਪ੍ਰਤੀ ਇਹ ਲੋਕ ਚਿੰਤਤ ਸਨ। ਮੇਅਰ ਰਿੰਟੂ ਦੇ ਯਕੀਨ ਦਿਵਾਉਣ ’ਤੇ ਇਨ੍ਹਾਂ ਦੀ ਚਿੰਤਾ ਦੂਰ ਹੋ ਗਈ ਹੈ।