ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਵਲੋਂ ਪ੍ਰਮਾਣਿਤ ਮੋਲੀਕਿਊਲਰ ਡਾਇਗਨੌਸਟਿਕ ਲੈਬਾਰਟਰੀ ਸਥਾਪਤ ਕੀਤੀ ਹੈ, ਜਿਸ ਦਾ ਉਦਘਾਟਨ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਹੈ। ਸ੍ਰੀ ਲੌੌਂਗੋਵਾਲ ਨੇ ਆਖਿਆ ਕਿ ਇਸ ਲੈਬਾਰਟਰੀ ਵਿਚ ਕਰੋਨਾ ਦਾ ਟੈਸਟ 3500 ਰੁਪਏ ਵਿਚ ਕੀਤਾ ਜਾਵੇਗਾ।