ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਲਕੇ 6 ਦਸੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੰਜ ਚੇਅਰਾਂ ਸਥਾਪਤ ਕਰਨ ਲਈ ਨੀਂਹ ਪੱਥਰ ਰੱਖਣ ਪੁੱਜਣਗੇ। ਇਨ੍ਹਾਂ ਚੇਅਰਾਂ ਵਿਚ ਡਾ. ਬੀਰ ਆਰ ਅੰਬੇਦਕਰ ਚੇਅਰ, ਸੰਤ ਕਬੀਰ ਜੀ ਚੇਅਰ, ਭਾਈ ਜੀਵਨ ਸਿੰਘ/ਭਾਈ ਜੈਤਾ ਜੀ ਚੇਅਰ, ਮੱਖਣ ਸਿੰਘ ਲੁਬਾਣਾ ਚੇਅਰ ਅਤੇ ਭਗਵਾਨ ਵਾਲਮੀਕ ਜੀ ਚੇਅਰ ਸ਼ਾਮਲ ਹਨ। ਇਸ ਮੌਕੇ ਡਾ. ਐਚ ਕੇ ਪੁਰੀ, ਡਾ. ਅਮਰਜੀਤ ਸਿੰਘ, ਡਾ. ਸਰਬਜਿੰਦਰ ਸਿੰਘ ਤੇ ਡਾ. ਸੁਧਾ ਜਤਿੰਦਰ ਚੇਅਰਾਂ ਬਾਰੇ ਜਾਣਕਾਰੀ ਦੇਣਗੇ। ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਇਸ ਮੌਕੇ ਸੰਬੋਧਨ ਕਰਨਗੇ। -ਪੱਤਰ ਪ੍ਰੇਰਕ