ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਜੂਨ
ਪੰਜਾਬ ਘੱਟ ਗਿਣਤੀ ਕਮਿਸਨ ਨੇ ਮਜੀਠਾ ਰੋਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਥਿਤ ਲਾਪ੍ਰਵਾਹੀ ਕਾਰਨ ਇੱਕ ਨਵਜੰਮੇ ਬੱਚੇ ਦੇ ਹੱਥ ਕੱਟਣ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਕਮਿਸ਼ਨ ਨੂੰ ਬਲਦੇਵ ਰਾਜ ਨਿਵਾਸੀ ਗੁਮਟਾਲਾ ਨੇ ਸਿਕਾਇਤ ਕੀਤੀ ਸੀ ਕਿ ਹਸਪਤਾਲ ਦੀ ਲਾਪਰਵਾਹੀ ਕਰਕੇ ਬੱਚੇ ਦੇ ਹੱਥ ਨੂੰ ਕੱਟਣਾ ਪਿਆ ਹੈ। ਇਸ ’ਤੇ ਕਾਰਵਈ ਕਰਦਿਆਂ ਕਮਿਸਨ ਦੇ ਮੈਂਬਰ ਡਾ. ਸੁਭਾਸ ਥੋਬਾ ਨੇ ਸਿਵਲ ਸਰਜਨ ਡਾ: ਚਰਨਜੀਤ ਨਾਲ ਮੁਲਾਕਾਤ ਕੀਤੀ ਅਤੇ ਨਿਜੀ ਹਸਪਤਾਲ ਖਿਲਾਫ ਸੱਤ ਦਿਨਾਂ ਦੇ ਅੰਦਰ ਕਾਰਵਾਈ ਕਰਨ ਲਈ ਕਿਹਾ ਹੈ।ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।ਸਿਵਲ ਸਰਜਨ ਨੇ ਕਿਹਾ ਕਿ ਕਮਿਸ਼ਨ ਨੂੰ ਰਿਪੋਰਟ ਜਲਦ ਹੀ ਸੌਂਪ ਦਿੱਤੀ ਜਾਵੇਗੀ।