ਪੱਤਰ ਪ੍ਰੇਰਕ
ਅੰਮ੍ਰਿਤਸਰ, 1 ਨਵੰਬਰ
ਇਕ ਅਣਪਛਾਤੇ ਮੰਗਤਾ ਕਿਸਮ ਦੇ ਵਿਅਕਤੀ ਦੀ ਲਾਸ਼ ਅੱਜ ਗੋਲਬਾਗ ਪਾਰਕ ਤੋਂ ਮਿਲੀ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਇਸ ਦੇ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀਂ ਲੱਗਿਆ। ਲਾਸ਼ ਸ਼ਨਾਖਤ ਕਰਨ ਲਈ ਸਿਵਲ ਹਸਪਤਾਲ ਮੋਰਚਰੀ ਅੰਮ੍ਰਿਤਸਰ ਵਿੱਚ 72 ਘੰਟੇ ਲਈ ਰੱਖੀ ਗਈ ਹੈ। ਉਸ ਦੀ ਉਮਰ 60-65 ਸਾਲ, ਕੱਦ ਕਰੀਬ 5 ਫੁੱਟ 6 ਇੰਚ, ਸਲੇਟੀ ਕਮੀਜ ਤੇ ਬਿਸਕੁਟੀ ਪਜਾਮਾ ਪਾਇਆ ਹੋਇਆ ਹੈ। ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਇਸ ਵਿਅਕਤੀ ਬਾਰੇ ਜਾਣਦਾ ਹੋਵੇ, ਤਾਂ ਚੌਕੀ ਦੁਰਗਿਆਣਾ ਮੰਦਰ ਚੌਕੀ ਇੰਚਾਰਜ ਅੰਮ੍ਰਿਤਸਰ ਦੇ ਫੋਨ ਨੰਬਰ 97811-30227 ’ਤੇ ਸੰਪਰਕ ਕੀਤਾ ਜਾ ਸਕਦਾ ਹੈ।