ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਅਪਰੈਲ
ਪੰਜਾਬ ਰਾਜ ਅੰਤਰ-ਜ਼ਿਲ੍ਹਾ ਅੰਡਰ-16 ਕ੍ਰਿਕਟ ਟੂਰਨਾਮੈਂਟ ਦੇ ਆਖ਼ਰੀ ਲੀਗ ਮੈਚ ਵਿੱਚ ਅੰਮ੍ਰਿਤਸਰ ਦੀ ਅੰਡਰ-16 ਟੀਮ ਨੇ ਫ਼ਾਜ਼ਲਿਕਾ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਅੰਮ੍ਰਿਤਸਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਫ਼ਾਜ਼ਲਿਕਾ ਦੀ ਟੀਮ ਨੇ 129 ਦੌੜਾਂ ਬਣਾਈਆਂ ਤੇ ਆਲਆਊਟ ਹੋ ਗਏ। ਟੀਮ ਦੇ ਖਿਡਾਰੀ ਪਾਰਸ ਨੇ 46 ਦੌੜਾਂ ਬਣਾਈਆਂ, ਰੋਹਨ ਸ਼ਰਮਾ ਨੇ 41 ਦੌੜਾਂ ਦੇ ਕੇ 5 ਅਤੇ ਗੁਰਸੇਵਕ ਸਿੰਘ ਨੇ 44 ਦੌੜਾਂ ਦੇ ਕੇ 4 ਖਿਡਾਰੀ ਆਊਟ ਕੀਤੇ।
ਜਵਾਬ ’ਚ ਅੰਮ੍ਰਿਤਸਰ ਦੀ ਟੀਮ ਨੇ 206 ਦੌੜਾਂ ਬਣਾਈਆਂ ’ਤੇ ਆਲਆਊਟ ਹੋ ਗਈ। ਨਿਕੇਤ ਨੰਦਾ ਨੇ 58 ਅਤੇ ਦਮਨਜੀਤ ਨੇ 46 ਦੌੜਾਂ ਬਣਾਈਆਂ। ਦੂਜੀ ਪਾਰੀ ’ਚ ਫ਼ਾਜ਼ਲਿਕਾ ਦੀ ਟੀਮ ਮੁੜ 138 ਦੌੜਾਂ ’ਤੇ ਆਲਆਊਟ ਹੋ ਗਈ। ਗੇਂਦਬਾਜ਼ ਗੁਰਸੇਵਕ ਨੇ 48 ਦੌੜਾਂ ’ਤੇ 5 ਅਤੇ ਰੋਹਨ ਸ਼ਰਮਾ ਨੇ 50 ਦੌੜਾਂ ’ਤੇ 3 ਖਿਡਾਰੀ ਆਊਟ ਕੀਤੇ। ਅੰਮ੍ਰਿਤਸਰ ਦੀ ਟੀਮ ਨੇ ਜਵਾਬ ’ਚ 10 ਵਿਕਟਾਂ ਨਾਲ ਮੈਚ ਜਿੱਤ ਲਿਆ। ਡੀਸੀ ਘਨਸ਼ਾਮ ਥੋਰੀ, ਆਰਟੀਓ ਅਰਸ਼ਦੀਪ ਸਿੰਘ ਲੋਬਾਣਾ ਤੇ ਇੰਦਰਜੀਤ ਸਿੰਘ ਬਾਜਵਾ ਨੇ ਟੀਮ ਨੂੰ ਵਧਾਈ ਦਿੱਤੀ।