ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 6 ਅਕਤੂਬਰ
ਇਥੋਂ ਨਜ਼ਦੀਕੀ ਪਿੰਡਾਂ ਨਿਜ਼ਾਮਪੁਰਾ, ਤੀਰਥ ਪੁਰਾ, ਨਵਾਂ ਪਿੰਡ, ਨੰਗਲ ਦਿਆਲ ਸਿੰਘ ਅਤੇ ਹੋਰ ਬਹੁਤ ਸਾਰੇ ਇਲਾਕਿਆਂ ਵਿੱਚ ਜੰਗਲੀ ਸੂਰਾਂ ਨੇ ਆਪਣੀ ਦਹਿਸ਼ਤ ਮਚਾਈ ਹੋਈ ਹੈ ਇਹ ਸੂਰ ਜਿੱਥੇ ਫਸਲਾਂ ਦਾ ਨੁਕਸਾਨ ਕਰ ਰਹੇ ਹਨ ਉਥੇ ਇਨਸਾਨੀ ਜਾਨਾਂ ਨੂੰ ਵੀ ਇਸ ਤੋਂ ਖ਼ਤਰਾ ਹਨ। ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਆਗੂ ਜਥੇਦਾਰ ਭੁਪਿੰਦਰ ਸਿੰਘ ਭੋਲਾ, ਲਖਬੀਰ ਸਿੰਘ ਨਿਜਾਮਪੁਰਾ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਪਿਛਲੇ ਕੁਝ ਸਮੇਂ ਤੋਂ ਇਥੋਂ ਨਜ਼ਦੀਕੀ ਲੰਘਦੀ ਅੱਪਰ ਬਾਰੀ ਦੁਆਬ ਨਹਿਰ ਦੇ ਨਾਲ ਲੱਗਦੇ ਜੰਗਲਾਂ ਵਿਚੋਂ ਆਏ ਜੰਗਲੀ ਸੂਰਾਂ ਨੇ ਉਨ੍ਹਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਇਨ੍ਹਾਂ ਸੂਰਾਂ ਨੇ ਪਹਿਲਾਂ ਮੱਕੀ ਦੀ ਫਸਲ ਉਜਾੜੀ ਹੈ ਅਤੇ ਹੁਣ ਇਹ ਕਿਸਾਨਾਂ ਵੱਲੋਂ ਕੇਰੇ ਆਲੂਆਂ ਦੇ ਬੀਜ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਜਦੋਂ ਉਹ ਜਾਂ ਉਨ੍ਹਾਂ ਦੇ ਸੀਰੀ ਰਾਤ ਵੇਲੇ ਪਾਣੀ ਲਾਉਣ ਜਾਂ ਮੋਟਰ ‘ਤੇ ਗੇੜਾ ਮਾਰਨ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੂਰਾਂ ਦੀ ਦਹਿਸ਼ਤ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਇਹੀ ਖਤਰਾ ਦਿਨ ਵੇਲੇ ਵੀ ਬਰਕਰਾਰ ਹੈ। ਕਿਸਾਨ ਆਗੂਆਂ ਤੇ ਇਲਾਕਾ ਵਾਸੀਆਂ ਨੇ ਸਰਕਾਰ ਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਜੰਗਲੀ ਸੂਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਉਹ ਆਉਣ ਵਾਲੀ ਕਿਸੇ ਵੱਡੀ ਆਫ਼ਤ ਤੋਂ ਬਚਿਆ ਜਾ ਸਕੇ।ਇਸ ਮੌਕੇ ਕਿਸਾਨ ਆਗੂ ਪੰਚ ਸਤਿੰਦਰ ਸਿੰਘ, ਤਰਸੇਮ ਸਿੰਘ ਨੰਗਲ ਦਿਆਲ ਸਿੰਘ, ਬਲਜੀਤ ਸਿੰਘ ਜੰਮੂ, ਰਾਜਬੀਰ ਸਿੰਘ ਜੋਸਨ, ਸਮਿਤੀ ਮੈਂਬਰ ਬਲਵਿੰਦਰ ਸਿੰਘ ਸੇਠ, ਅਜੀਤ ਸਿੰਘ, ਮੈਂਬਰ ਪੰਚਾਇਤ ਸਤਿੰਦਰ ਸਿੰਘ, ਸਾਬਕਾ ਐੱਸਡੀਓ ਬਲਵੰਤ ਸਿੰਘ ਤੀਰਥਪੁਰਾ, ਮਨਜਿੰਦਰ ਸਿੰਘ ਢੋਟ, ਸਾਬਕਾ ਸਰਪੰਚ ਸਰਦੂਲ ਸਿੰਘ, ਬਲਜੀਤ ਸਿੰਘ, ਦਲਜੀਤ ਸਿੰਘ, ਬੀਰ ਸਿੰਘ, ਪ੍ਰਦੀਪ ਸਿੰਘ, ਸੁਖਦੀਪ ਸਿੰਘ, ਰਾਜੂ, ਹਰਜੀਤ ਸਿੰਘ, ਸਵਿੰਦਰ ਸਿੰਘ, ਗੁਰਦੀਪ ਸਿੰਘ, ਬਚਿੱਤਰ ਸਿੰਘ ਦੋਧੀ ਤੇ ਗੁਰਮੇਜ਼ ਸਿੰਘ ਨੇ ਵੀ ਇਲਾਕੇ ਵਿਚ ਜੰਗਲੀ ਸੂਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ।