ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ,3 ਜਨਵਰੀ
ਉਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਇੱਥੇ ਸਿਵਲ ਹਸਪਤਾਲ ਵਿੱਚ ਉਨ੍ਹਾਂ ਇਸ ਤਰ੍ਹਾਂ ਦੇ ਪਹਿਲੇ ਸਕੈਨਿੰਗ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਤੈਅ ਕੀਤੀਆਂ ਟੈਸਟ ਦਰਾਂ, ਜੋ ਕਿ ਬਾਜ਼ਾਰ ਨਾਲੋਂ 60 ਤੋਂ 70 ਫੀਸਦੀ ਘੱਟ ਹਨ, ਉਤੇ ਇਹ ਸੈਂਟਰ ਆਪਣੀ ਸੇਵਾ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 6 ਵੱਡੇ ਸਿਵਲ ਹਸਪਤਾਲਾਂ ਵਿੱਚ ਐਮ ਆਰ ਆਈ ਸੈਂਟਰ, 25 ਹਸਪਤਾਲਾਂ ਵਿੱਚ ਸਕੈਨਿੰਗ ਸੈਂਟਰ, ਮੁਹਾਲੀ ਵਿਖੇ ਇਕ ਸਟੇਟ ਪੱਧਰ ਦੀ ਲੈਬ, ਜ਼ਿਲ੍ਹੇ ਦੇ ਹਸਪਤਾਲਾਂ ਵਿੱਚ 30 ਪਥੌਲੋਜੀ ਲੈਬਾਰਟਰੀਆਂ ਅਤੇ ਛੋਟੇ ਸਿਹਤ ਕੇਂਦਰਾਂ ਲਈ 95 ਕੁਲੈਕਸ਼ਨ ਸੈਂਟਰ ਬਣਾਏ ਜਾਣਗੇ। ਇਸ ਮੌਕੇ ਡਾਇਰੈਕਟਰ ਸਿਹਤ ਜੀਬੀ ਸਿੰਘ ਵੀ ਹਾਜ਼ਰ ਸਨ।