ਪੱਤਰ ਪ੍ਰੇਰਕ
ਅੰਮ੍ਰਿਤਸਰ, 9 ਫਰਵਰੀ
ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਹੁਣ ਤਕ ਵੱਖ-ਵੱਖ ਫਲਾਇੰਗ ਟੀਮਾਂ, ਪੁਲੀਸ ਕਮਿਸ਼ਨਰ ਅੰਮ੍ਰਿਤਸਰ ਅਤੇ ਐਸਐਸਪੀ ਦਿਹਾਤੀ ਵਲੋਂ 359 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 6,45,210 ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਚੋਣ ਜ਼ਾਬਤੇ ਤੋਂ ਤੁਰੰਤ ਬਾਅਦ ਫਲਾਇੰਗ ਸਕੁਐਡ ਟੀਮਾਂ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ 3110.345 ਲਿਟਰ ਅੰਗਰੇਜ਼ੀ ਸ਼ਰਾਬ ਅਤੇ 48,795 ਲਿਟਰ ਲਾਹਨ, 1672.28 ਗ੍ਰਾਮ ਹੈਰੋਇਨ ਅਤੇ 10849 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਲੀਸ ਨੇ 2 ਰਿਵਾਲਵਰ, 5 ਪਿਸਤੌਲ, 33 ਕਾਰਤੂਸ, 100 ਗ੍ਰਾਮ ਅਫੀਮ, 240 ਕੈਪਸੂਲ ਅਤੇ ਐਫਐਸਟੀ ਟੀਮਾਂ ਵਲੋਂ ਦੱਖਣੀ ਹਲਕੇ ਵਿਚੋਂ 3352.4 ਗ੍ਰਾਮ ਸੋਨਾ ਵੀ ਜ਼ਬਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਫਆਈਆਰ ਵਿਚੋਂ 48 ਐਨਡੀਪੀਐਸ ਅੇੈਕਟ, 297 ਐਕਸਾਈਜ਼ ਐਕਟ, 6 ਗੈਰਕਾਨੂੰਨੀ ਹਥਿਆਰ ਰੱਖਣ, 2 ਆਈਪੀਸੀ ਐਕਟ ਅਧੀਨ ਅਤੇ 6 ਮਾਮਲੇ ਡਿਫੇਸਮੇਂਟ ਐਕਟ ਨਾਲ ਸੰਬਧਤ ਹਨ।