ਪੱਤਰ ਪ੍ਰੇਰਕ
ਰਈਆ ,22 ਜਨਵਰੀ
ਪੰਜਾਬੀ ਸਾਹਿਤ ਸਭਾ (ਰਜਿ:) ਜੰਡਿਆਲਾ ਗੁਰੂ (ਅੰਮ੍ਰਿਤਸਰ) ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਦੇ ਸਹਿਯੋਗ ਨਾਲ ਇਸ ਮਹੀਨੇ ਦੀ 24 ਜਨਵਰੀ ਨੂੰ ਸਾਲਾਨਾ ਸਾਹਿਤਕ ਸਮਾਗਮ ਕਰਵਾਉਣ ਜਾ ਰਹੀ ਹੈ। ਸਭਾ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਅਤੇ ਮੀਤ ਪ੍ਰਧਾਨ ਸ: ਸਤਿੰਦਰ ਸਿੰਘ ਓਠੀ ਮੁਖੀ ਪੰਜਾਬੀ ਵਿਭਾਗ ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਨੇ ਦੱਸਿਆ ਕਿ ਸਮਾਗਮ ਵਿੱਚ ਐਤਕੀਂ ਪਹਿਲੀ ਵਾਰ ਸਥਾਪਤ ਕੀਤਾ ਗਿਆ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਯਾਦਗਾਰੀ ਐਵਾਰਡ ਮੈਗਜ਼ੀਨ ‘ਕਾਵਿ ਸਾਂਝਾਂ’ ਦੇ ਮੁੱਖ ਸੰਚਾਲਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਤਰਲੋਕ ਸਿੰਘ ਦੀਵਾਨਾ ਦੂਜਾ ਪੰਥਕ ਕਵੀ ਐਵਾਰਡ ਪੰਥਕ ਕਵੀ ਬਲਬੀਰ ਸਿੰਘ ਬੱਲ (ਮੋਰਿੰਡਾ) ਨੂੰ, ਸੁਖਵੰਤ ਆਰਟਿਸਟ ਦੂਜਾ ਯਾਦਗਾਰੀ ਐਵਾਰਡ ਹਰਮੀਤ ਆਰਟਿਸਟ (ਅੰਮ੍ਰਿਤਸਰ) ਨੂੰ ਅਤੇ ਸ: ਕੁਲਦੀਪ ਸਿੰਘ ਅਰਸ਼ੀ ਦੂਜਾ ਯਾਦਗਾਰੀ ਰਾਹ ਦਸੇਰਾ ਐਵਾਰਡ “ਰਾਗ” ਦੇ ਸਹਿ ਸੰਪਾਦਕ ਧਰਵਿੰਦਰ ਔਲਖ ਨੂੰ ਦਿੱਤਾ ਜਾਵੇਗਾ।