ਅੰਮ੍ਰਿਤਸਰ: ਇਥੇ 32ਵੀਂ ਸੀਨੀਅਰ ਅਤੇ 7ਵੀਂ ਅੰਡਰ 23 ਲੜਕੇ ਤੇ ਲੜਕੀਆਂ ਦੀ ਪੰਜਾਬ ਸਟੇਟ ਤਲਵਾਰਬਾਜ਼ੀ ਚੈਂਪੀਅਨਸ਼ਿਪ 4 ਤੋਂ 6 ਮਾਰਚ ਤੱਕ ‘ਅਮਿਟੀ ਇੰਟਰਨੈਸ਼ਨਲ ਸਕੂਲ’ ਮੁਹਾਲੀ ਸੈਕਟਰ 79 ਵਿੱਚ ਹੋ ਰਹੀ ਹੈ। ਪ੍ਰੋਫੈਸਰ ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਸੀਨੀਅਰ ਅਤੇ 7ਵੀਂ ਅੰਡਰ 23 ਪੰਜਾਬ ਸਟੇਟ ਚੈਂਪੀਅਨਸ਼ਿਪ ਲਈ ਫੌਇਲ ਈਵੈਂਟ ‘ਚ ਲੜਕੀਆਂ ਵਿਚੋਂ ਕਵਲਜੀਤ ਕੌਰ, ਅੰਚਲ, ਸ਼ੁੱੱਭਰੀਤ ਕੌਰ, ਹਰਸੀਰਤ ਕੌਰ ਅਤੇ ਲੜਕਿਆਂ ਵਿਚੋਂ ਵਰਿੰਦਰਜੀਤ ਸਿੰਘ, ਨਿਤਿਨ ਕੁਮਾਰ ਸੈਹਗਲ ਅਤੇ ਗੁਰਸ਼ਾਨ ਸਿੰਘ ਚੁਣੇ ਗਏ ਹਨ।ਇੱਪੀ ਈਵੈਂਟ ’ਚ ਲੜਕੀਆਂ ਵਿਚੋਂ ਰਮਨਦੀਪ ਕੌਰ, ਨਵਜੀਤ ਕੌਰ, ਹਰਪ੍ਰੀਤ ਕੌਰ ਅਤੇ ਲੜਕਿਆਂ ਵਿੱਚੋਂ ਹਰਨੂਰ ਸਿੰਘ, ਗੁਰਪ੍ਰਤਾਪ ਸਿੰਘ ਅਤੇ ਕਨਵ ਗੁਪਤਾ ਚੁਣੇ ਗਏ। -ਖੇਤਰੀ ਪ੍ਰਤੀਨਿਧ