ਪੱਤਰ ਪ੍ਰੇਰਕ
ਤਰਨ ਤਾਰਨ, 29 ਅਕਤੂਬਰ
ਸ਼ਹਿਰ ਦੇ ਬਾਹਰਵਾਰ ਗੋਇੰਦਵਾਲ ਸਾਹਿਬ ਬਾਈਪਾਸ ’ਤੇ ਪੈਂਦੀ ਰਾਜਤਾਜ ਸਿਟੀ ਕਲੋਨੀ ਵਿੱਚ ਭਾਰਤੀ ਫਾਈਨਾਂਸ ਕੰਪਨੀ ਦੀ ਸ਼ਾਖਾ ਤੋਂ ਅੱਠ ਹਥਿਆਰਬੰਦ ਲੁਟੇਰਿਆਂ ਨੇ ਕੱਲ੍ਹ 6.46 ਲੱਖ ਰੁਪਏ ਦੀ ਕੀਤੀ ਲੁੱਟ ਸਬੰਧੀ ਪੁਲੀਸ ਨੇ ਇਸ ਸਬੰਧੀ ਧਾਰਾ 392, 342 ਫੌਜਦਾਰੀ ਤੇ 25 , 54, 59 ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਹੈ| ਵਾਰਦਾਤ ਦਾ ਸਾਰਾ ਦ੍ਰਿਸ਼ ਭਾਵੇਂ ਕਿ ਕੰਪਨੀ ਤੋਂ ਇਲਾਵਾ ਹੋਰ ਆਸ-ਪਾਸ ਦੇ ਕਈ ਸੀਸੀਟੀਵੀ ਕੈਮਰਿਆਂ ਵਿੱਚ ਬੰਦ ਹੈ ਪਰ ਇਹ ਸਾਰਾ ਕੁੱਝ ਹੋਣ ਦੇ ਬਾਵਜੂਦ ਵੀ ਪੁਲੀਸ ਨਾ ਤਾਂ ਕਿਸੇ ਲੁਟੇਰੇ ਦੀ ਸ਼ਨਾਖਤ ਕਰ ਸਕੀ ਹੈ ਅਤੇ ਨਾ ਹੀ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਹੀ ਕੀਤਾ ਜਾ ਸਕਿਆ ਹੈ| ਵਾਰਦਾਤ ਵੇਲੇ ਕੰਪਨੀ ਦਾ ਕੈਸ਼ੀਅਰ ਸੁਸ਼ੀਲ ਕੁਮਾਰ ਡਿਊਟੀ ਦੇ ਰਿਹਾ ਸੀ ਕਿ ਅਚਾਨਕ ਮੌਕੇ ਉੱਤੇ ਮੋਟਰਸਾਈਕਲਾਂ ਉੱਤੇ ਅੱਠ ਨਕਾਬਪੋਸ਼ ਲੁਟੇਰੇ ਆਏ| ਉਨ੍ਹਾਂ ਨੇ ਕੰਪਨੀ ਦੇ ਦਫਤਰ ਦੇ ਬਾਹਰਵਾਰ ਆਪਣੇ ਮੋਟਰਸਾਈਕਲ ਖੜ੍ਹੇ ਕਰਕੇ ਡਿਊਟੀ ਕਰਦੇ ਮੁਲਾਜ਼ਮਾਂ ਅਤੇ ਕੰਪਨੀ ਦੇ ਹੋਰਨਾਂ ਕਰਿੰਦਿਆਂ ਨੂੰ ਹਥਿਆਰਾਂ ਦੀ ਨੋਕ ’ਤੇ ਸ਼ੋਰ ਆਦਿ ਨਾ ਮਚਾਉਣ ਅਤੇ ਮਾਰ ਦੇਣ ਦੀ ਧਮਕੀ ਦੇ ਕੇ ਮੁਲਾਜ਼ਮਾਂ ਨੂੰ ਪੁੱਚ ਕਰਾ ਦਿੱਤਾ।
ਸੁਸ਼ੀਲ ਕੁਮਾਰ ਨੇ ਦੱਸਿਆ ਕਿ ਲੁਟੇਰੇ ਕੰਪਨੀ ਦੇ ਕੈਸ਼ ਕਾਊਂਟਰ ਤੋਂ 6.46 ਰੁਪਏ ਦਾ ਕੈਸ਼ ਅਤੇ ਉਨ੍ਹਾਂ ਦੇ ਮੁਲਾਜ਼ਮ ਦਾ ਮੋਟਰਸਾਈਕਲ ਵੀ ਲੈ ਗਏ। ਮਾਮਲੇ ਦੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਜੀਤ ਕੌਰ ਨੇ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ| ਪੁਲੀਸ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ