ਪੱਤਰ ਪ੍ਰੇਰਕ
ਅੰਮ੍ਰਿਤਸਰ, 29 ਜੁਲਾਈ
ਜ਼ਿਲ੍ਹਾ ਪ੍ਰਸ਼ਾਸਨ ਨੇ ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਆਧਾਰ ’ਤੇ ਭਰਨ ਲਈ ਸੇਵਾਮੁਕਤ ਪਟਵਾਰੀਆਂ ਤੇ ਕਾਨੂੰਗੋਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਆਧਾਰ ’ਤੇ ਰਿਟਾਇਰਡ ਪਟਵਾਰੀਆਂ ਅਤੇ ਕਾਨੂੰਗੋਆਂ ਵਿੱਚੋਂ ਭਰਤੀ ਕਰਨ ਦੀਆਂ ਹਦਾਇਤਾਂ ਦੇ ਸਨਮੁੱਖ 55 ਪਟਵਾਰੀ/ਕਾਨੂੰਗੋਆਂ ਦੀ ਭਰਤੀ ਕੀਤੀ ਜਾਵੇਗੀ। ਸੂਦਨ ਨੇ ਕਿਹਾ ਕਿ ਰਿਟਾਇਰਡ ਪਟਵਾਰੀ ਅਤੇ ਕਾਨੂੰਗੋ ਇਸ ਸਬੰਧੀ ਸਦਰ ਕਾਨੂੰਗੋ ਸ਼ਾਖਾ, ਕਮਰਾ ਨੰਬਰ 123 ਜਿਲ੍ਹਾ ਪ੍ਰਬੰਧਕੀ ਕੰਪਲੈਕਸ (ਦਫਤਰ ਡਿਪਟੀ ਕਮਿਸ਼ਨਰ) ਅੰਮ੍ਰਿਤਸਰ ਵਿੱਚ ਬਿਨੈ ਪੱਤਰ 3 ਅਗਸਤ ਤਕ ਭੇਜ ਸਕਦੇ ਹਨ।