ਪੈਟਰੋਲ-ਡੀਜ਼ਲ ਕੀਮਤਾਂ ਵਿੱਚ ਵਾਧੇ ਵਿਰੁੱਧ ਮੁਜ਼ਾਹਰੇ

ਪੈਟਰੋਲ-ਡੀਜ਼ਲ ਕੀਮਤਾਂ ਵਿੱਚ ਵਾਧੇ ਵਿਰੁੱਧ ਮੁਜ਼ਾਹਰੇ

ਯੂਥ ਕਾਂਗਰਸ ਦੇ ਵਰਕਰ ਅੰਮ੍ਰਿਤਸਰ ਵਿੱਚ ਕਾਰ ਨੂੰ ਰੱਸੇ ਨਾਲ ਖਿੱਚ ਕੇ ਰੋਸ ਮੁਜ਼ਾਹਰਾ ਕਰਦੇ ਹੋਏ। ਫੋਟੋ:ਵਿਸ਼ਾਲ ਕੁਮਾਰ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਜੁਲਾਈ

ਪੈਟਰੋਲ ਅਤੇ ਡੀਜ਼ਲ ਦੀਆਂ ਨਿੱਤ ਵਧ ਰਹੀਆਂ ਕੀਮਤਾਂ ਸਮੇਤ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੋਏ ਵਾਧੇ ਖਿਲਾਫ਼ ਅੱਜ ਯੂਥ ਕਾਂਗਰਸ ਨੇ ਇਥੇ ਭੰਡਾਰੀ ਪੁਲ ’ਤੇ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਖਾਲੀ ਸਿਲੰਡਰ  ਚੁੱਕੇ ਹੋਏ ਸਨ ਅਤੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਮੀਤ ਪ੍ਰਧਾਨ ਰਜੀਵ ਅਤੇ ਵਿਵੇਕ ਖੁਰਾਣਾ ਤੇ ਹੋਰਨਾਂ ਨੇ ਆਖਿਆ ਕਿ ਇਹ ਰੋਸ ਵਿਖਾਵਾ ਕੇਂਦਰ ਦੀ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ ਦੌਰਾਨ ਪੈਟਰੋਲੀਅਮ ਵਸਤਾਂ ਦਾ ਮੁਲ 20 ਰੁਪਏ ਲੀਟਰ ਤੱਕ ਵਧ ਗਿਆ ਹੈ, ਜੋ ਕਿ ਆਮ ਲੋਕਾਂ ਦੀ ਜੇਬ੍ਹ ’ਤੇ ਵਾਧੂ ਬੋਝ ਹੈ।  

ਤਰਨ ਤਾਰਨ (ਪੱਤਰ ਪ੍ਰੇਰਕ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਵਰਕਰਾਂ ਨੇ ਅੱਜ ਇਲਾਕੇ ਦੇ ਪਿੰਡ ਐਮਾ ਵਿੱਚ ਪੈਟਰੋਲ- ਡੀਜਲ ਦੀਆਂ ਕੀਮਤਾਂ ਵਿੱਚ ਰੋਜ਼ਾਨਾ ਹੀ ਵਾਧਾ ਕਰਨ ਖਿਲਾਫ਼ ਵਿਖਾਵਾ ਕੀਤਾ| ਪਾਰਟੀ ਆਗੂ ਗੁਰਭੇਜ ਸਿੰਘ ਐਮਾ ਦੀ ਅਗਵਾਈ ਵਿੱਚ ਬਲਦੇਵ ਸਿੰਘ ਭੈਲ, ਸਾਮ ਸਿੰਘ, ਪਰਮਜੀਤ ਸਿੰਘ, ਗੁਰਸੇਵਕ ਸਿੰਘ ਦਲਬੀਰ ਕੌਰ, ਕਸ਼ਮੀਰ ਕੌਰ ਨੇ ਸੰਬੋਧਨ ਕੀਤਾ।

ਗੜ੍ਹਸ਼ੰਕਰ, (ਨਿੱਜੀ ਪੱਤਰ ਪ੍ਰੇਰਕ) ਕਾਂਗਰਸੀ ਨੇਤਾ ਐਡਵੋਕੇਟ ਪੰਕਜ ਕ੍ਰਿਪਾਲ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਅੱਜ ਇੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਬਲਦਾਂ ਵਾਲੀ ਰੇਹੜੀ, ਘੋੜਾ ਰੇੜ੍ਹਾ ਅਤੇ ਰਿਕਸ਼ਿਆਂ ਆਦਿ ’ਤੇ ਸਵਾਰ ਹੋ ਕੇ ਨੰਗਲ ਚੌਂਕ ਗੜ੍ਹਸ਼ੰਕਰ ਵਿੱਚ ਜਾਮ ਲਗਾ ਦਿੱਤਾ।ਇਸ ਪੰਕਜ ਕ੍ਰਿਪਾਲ ਨੇ ਕਿਹਾ ਕਿ ਇਸ ਸਮੇਂ ਵਿਸ਼ਵ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹਨ, ਪਰ ਦੇਸ਼ ਵਿਚ ਪਿਛਲੇ 24 ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 22 ਵਾਰ ਵਧੀਆਂ ਹਨ।ਇਸ ਮੌਕੇ ਯੂਥ ਕਾਂਗਰਸੀ ਆਗੂ ਪ੍ਰਣਵ ਕ੍ਰਿਪਾਲ, ਹਰਮੇਸ਼ਵਰ ਸਿੰਘ ਮਨਜੀਤ ਕੌਰ, ਰਾਜੇਸ਼ ਸੈਲਾ ਆਦਿ ਮੌਜੂਦ ਸਨ।

ਫਗਵਾੜਾ(ਪੱਤਰ ਪ੍ਰੇਰਕ):ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾ ਵਧਾਏ ਜਾਣ ਨੂੰ ਲੈ ਕੇ ਯੂਥ ਕਾਂਗਰਸ ਵੱਲੋਂ ਰੋਸ ਧਰਨਾ ਕੀਤਾ ਗਿਆ ਅਤੇ ਪੁਤਲਾ ਸਾੜਿਆ ਗਿਆ। ਯੂਥ ਕਾਂਗਰਸ ਫਗਵਾੜਾ ਦੇ ਪ੍ਰਧਾਨ ਕਰਮਜੀਤ ਕੰਮਾ ਦੀ ਅਗਵਾਈ ਵਿੱਚ ਯੂਥ ਕਾਂਗਰਸੀਆਂ ਨੇ ਰੈਸਟ ਹਾਊਸ ਤੋਂ ਰੇਹੜੀ ’ਤੇ ਮੋਟਰਸਾਈਕਲ ਰੱਖ ਕੇ ਮਾਰਚ ਕੱਢਦੇ ਹੋਏ ਗੌਂਲ ਚੌਕ ਪੁੱਜੇ ਅਤੇ ਪੁੱਤਲਾ ਸਾੜਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All