ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਜੁਲਾਈ
ਪਨਬਸ ਦੇ ਡਰਾਈਵਰ ਨੇ ਅੱਜ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਆਪਣੇ ਵਿਭਾਗ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਹਰਜੀਤ ਸਿੰਘ ਨਾਂ ਦੇ ਇਸ ਬੱਸ ਚਾਲਕ ਨੂੰ ਤੇਲ ਚੋਰੀ ਕਰਨ ਦੇ ਦੋਸ਼ ਹੇਠ ਮੁਅਤਲ ਕਰ ਦਿੱਤਾ ਗਿਆ ਸੀ। ਅੱਜ ਉਸ ਨੇ ਰੇਲਵੇ ਸਟੇਸ਼ਨ ਨੇੜੇ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਰੋਸ ਪ੍ਰਗਟਾਵਾ ਕੀਤਾ। ਪੁਲੀਸ ਵੱਲੋ ਉਸ ਨੂੰ ਹੇਠਾਂ ਉਤਾਰਨ ਲਈ ਵੱਡੀ ਜਦੋ-ਜਹਿਦ ਕਰਨੀ ਪਈ। ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਸੱਦਿਆ ਗਿਆ, ਜਿਨ੍ਹਾਂ ਦੀ ਆਮਦ ਮਗਰੋਂ ਇਹ ਵਿਅਕਤੀ ਹੇਠਾਂ ਉੱਤਰ ਆਇਆ। ਉਸ ਨੇ ਆਖਿਆ ਕਿ ਉਸ ਖ਼ਿਲਾਫ਼ ਗ਼ਲਤ ਮਾਮਲਾ ਬਣਾਇਆ ਗਿਆ ਹੈ।