ਪੱਤਰ ਪ੍ਰੇਰਕ
ਅੰਮ੍ਰਿਤਸਰ, 10 ਅਕਤੂਬਰ
ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਵਲੋਂ ਜਾਰੀ ਬਿਆਨ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੱਜ ਹੋਈ ਸਿੰਡੀਕੇਟ ਦੀ ਮੀਟਿੰਗ ਵਿੱਚ ਕਰਮਚਾਰੀਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ’ਤੇ ਯੂਨੀਵਰਸਿਟੀ ਅਥਾਰਿਟੀ ਵੱਲੋਂ ਵਿਚਾਰ ਕਰਦਿਆਂ ਅਗਰੇਜ਼ ਸਿੰਘ, ਧੰਨਪਾਲ, ਗੁਰਮੀਤ ਸਿੰਘ, ਰਜ਼ਨੀਸ਼ ਕੁਮਾਰ ਨੂੰ ਸੀਨੀਅਰ ਸਹਾਇਕ ਤੋਂ ਨਿਗਰਾਨ, ਸ਼ਰਨਜੀਤ ਸਿਘ ਨੂੰ ਸੀਨੀਅਰ ਸਕੇਲ ਸਟੈਨੋਗ੍ਰਾਫਰ ਤੋਂ ਨਿੱਜੀ ਸਹਾਇਕ ਵਜੋਂ ਪਦ -ਉੱਨਤ ਕੀਤਾ ਗਿਆ। ਐਸੋਸੀਏਸ਼ਨ ਦੇ ਸਕੱਤਰ ਰਜਨੀਸ਼ ਭਾਰਦਵਾਜ ਨੇ ਕਿਹਾ ਕਿ ਸਿੰਡੀਕੇਟ ਵੱਲੋਂ ਪਿਛਲੇ ਦਿਨੀਂ ਬਣਾਏ ਗਏ ਸਹਾਇਕ ਰਜਿਸਟਰਾਰਾਂ ਨੂੰ ਪੱਕਾ ਕੀਤਾ ਗਿਆ, ਲਾਇਬ੍ਰੇਰੀ ਸਟਾਫ, ਪ੍ਰੈੱਸ ਐਂਡ ਪਬਲੀਕੇਸ਼ਨ ਸਟਾਫ, ਸੇਹਤ ਕੇਂਦਰ ਦੇ ਸਟਾਫ, ਕੰਪਿਊਟਰ ਨਾਲ ਸਬੰਧਿਤ ਟੈਕਨੀਕਲ ਸਟਾਫ ਜਿਵੇਂ ਕਿ ਡਾਟਾ ਐਂਟਰੀ ਅਪਰੇਟਰ, ਕੰਪਿਊਟਰ ਅਪਰੇਟਰ, ਅਸਿਸਟੈਂਟ ਪ੍ਰੋਗਰਾਮਰ, ਪ੍ਰੋਗਰਾਮਰ ਦੇ ਪ੍ਰੋਮੋਸ਼ਨ ਰੂਲਜ਼ ਯੂਨੀਵਰਸਿਟੀ ਕੈਲੰਡਰ ਅਨੁਸਾਰ ਬਣਾਉਣ ਲਈ ਸਰਕਾਰ ਵੱਲੋਂ ਜਲਦ ਹੀ ਪੱਤਰ ਜਾਰੀ ਹੋ ਜਾਵੇਗਾ। ਉਨ੍ਹਾਂ ਕਿਹਾ ਪਿਛਲੇ 20 ਸਾਲਾਂ ਤੋਂ ਸੀਨੀਅਰ ਟੈਕਨੀਕਲ ਅਸਿਸਟੈਂਟ/ਲੈਬ ਸੁਪਰਡੈਂਟ ਦੀਆਂ ਖੁੱਸੀਆਂ ਹੋਈਆਂ ਪੋਸਟਾਂ ਸਿੰਡੀਕੇਟ ਨੇ ਬਹਾਲ ਕੀਤੀਆਂ ਹਨ। ਇਸ ਨਾਲ ਲੰਬੇ ਸਮੇਂ ਤੋਂ ਪ੍ਰਮੋਸ਼ਨ ਦੀ ਉਡੀਕ ਵਿਚ ਬੈਠੇ 24 ਟੈਕਨੀਕਲ ਕਰਮਚਾਰੀਆਂ, ਜਿਨ੍ਹਾਂ ਵਿਚ ਸੀਨੀਅਰ ਟੈਕਨੀਸ਼ੀਅਨ, ਟੈਕਨੀਸ਼ੀਅਨ, ਜੂਨੀਅਰ ਟੈਕਨੀਸ਼ੀਅਨ ਆਦਿ ਹਨ, ਨੂੰ ਪਦ- ਉੱਨਤੀ ਮਿਲੇਗੀ।