ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਐਨਵਾਇਰਮੈਂਟਲ ਸਾਇੰਸਜ਼ ਵਿਭਾਗ ਦੇ ਪੀਐੱਚਡੀ ਖੋਜਾਰਥੀ ਡੀਚੇਨ ਐਂਗਮੋ ਨੂੰ ਥਾਈਲੈਂਡ ਦੇ ਬੈਂਕਾਕ ਵਿੱਚ ਕਰਵਾਏ ‘ਕੂੜਾ ਪ੍ਰਬੰਧਨ ਅਤੇ ਰੀਸਾਈਕਲਿੰਗ’ ਵਿਸ਼ੇ ’ਤੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਡੀਚੇਨ ਐਂਗਮੋ ਨੇ ਵਰਮੀ ਟੈਕਨਾਲੋਜੀ ਦੁਆਰਾ ਸੀਵਰੇਜ ਦੇ ਸਲੱਜ ਨੂੰ ਪੌਸ਼ਟਿਕ ਤੱਤ ਨਾਲ ਭਰਪੂਰ ਜੈਵਿਕ ਖਾਦ ਵਿੱਚ ਬਦਲਣ ਬਾਰੇ ਆਪਣਾ ਖੋਜ ਕਾਰਜ ਪੇਸ਼ ਕੀਤਾ। ਗੰਡੋਏ ਵਿੱਚ ਸੀਵਰੇਜ ਦੇ ਸਲੱਜ ਨੂੰ ਵਰਮੀ ਕੰਪੋਸਟ ਵਿੱਚ ਬਦਲਣ ਦੀ ਸਮਰੱਥਾ ਹੈ ਜੋ ਪੌਦਿਆਂ ਦੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। -ਟਨਸ