ਦਿਲਬਾਗ ਸਿੰਘ ਗਿੱਲ
ਅਟਾਰੀ, 20 ਸਤੰਬਰ
ਭਾਰਤ-ਪਾਕਿਸਤਾਨ ਸਰਹੱਦ ’ਤੇ ਅੰਮ੍ਰਿਤਸਰ ਸੈਕਟਰ ਦੇ ਦੋ ਸਰਹੱਦੀ ਪਿੰਡਾਂ ਰਤਨ ਖ਼ੁਰਦ ਅਤੇ ਰੋੜਾਂਵਾਲਾ ਖ਼ੁਰਦ ਵਿਚ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ ਵਿੱਚ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਉਡਦੇ ਦਿਖਾਈ ਦਿੱਤੇ ਜਿਸ ਦੀ ਆਵਾਜ਼ ਨੇੜਲੇ ਖੇਤਰਾਂ ਵਿਚ ਸੁਣੀ ਗਈ। ਜਦੋਂ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਨੇ ਡਰੋਨਾਂ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਡਰੋਨਾਂ ਨੂੰ ਧਰਤੀ ’ਤੇ ਸੁੱਟਣ ਲਈ 9 ਗੋਲੀਆਂ ਚਲਾਈਆਂ ਪਰ ਡਰੋਨ ਰਾਤ ਦੇ ਹਨੇਰੇ ਵਿਚ ਪਾਕਿਸਤਾਨ ਵਾਲੇ ਪਾਸੇ ਪਰਤ ਗਏ।