ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਜੂਨ
ਨਿਊਜੀਲੈਂਡ ਦੀ ਸੰਸਥਾ ਇੰਡੀਅਨ ਗਲੋਬਲ ਬਿਜ਼ਨੈਸ ਚੈਂਬਰ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਕਰੋਨਾ ਮਰੀਜ਼ਾਂ ਦੀ ਮਦਦ ਲਈ 15 ਆਕਸੀਜਨ ਕੰਨਸਨਟਰੇਟਰ ਭੇਜੇ ਗਏ ਹਨ।
ਇਹ ਮਸ਼ੀਨਾਂ ਵਿਧਾਇਕ ਸੁਨੀਲ ਦੱਤੀ ਦੇ ਕਰੀਬੀ ਰਿਸ਼ਤੇਦਾਰਾਂ ਰਣਜੇ ਸਿੱਕਾ ਅਤੇ ਸਾਬਕਾ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਰਾਹੀਂ ਨਿਊਜ਼ੀਲੈਂਡ ਤੋਂ ਭੇਜੇ ਗਏ ਹਨ। ਇਨ੍ਹਾਂ ਨੂੰ ਪ੍ਰਾਪਤ ਕਰਨ ਮੌਕੇ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਭਾਵੇਂ ਇਸ ਵੇਲੇ ਆਕਸੀਜਨ ਦੀ ਕੋਈ ਘਾਟ ਨਹੀਂ ਹੈ, ਪਰ ਖ਼ਤਰਾ ਅਜੇ ਟਲਿਆ ਨਹੀਂ ਹੈ। ਇਸ ਸੰਸਥਾ ਨੇ ਭਾਰਤ ਵਿਚ 200 ਕੰਸਨਟਰੇਟਰ ਭੇਜੇ ਹਨ, ਜਿਸ ਵਿੱਚੋਂ 100 ਪੰਜਾਬ ’ਚ ਅਤੇ 15 ਅੰਮ੍ਰਿਤਸਰ ਵਿਚ ਲਿਆਂਦੇ ਗਏ ਹਨ।
ਦਸਵੰਧ ਫਾਊਂਡੇਸ਼ਨ ਵਲੋਂ 5 ਆਕਸੀਜਨ ਕੰਸਨਟਰੇਟਰ ਭੇਟ
ਬਲਾਚੌਰ (ਸੁਭਾਸ਼ ਜੋਸ਼ੀ): ਅੱਜ ਇੱਥੇ ਦਸਵੰਧ ਫਾਊਂਡੇਸ਼ਨ ਆਸਟਰੇਲੀਆ ਦੇ ਮੁਖੀ ਗੁਰਜੰਟ ਸਿੰਘ ਸੰਘਾ ਦੇ ਪਿਤਾ ਸਤਵੰਤ ਸਿੰਘ ਸੰਘਾ ਵੱਲੋਂ ਕਰੋਨਾ ਮਰੀਜ਼ਾਂ ਲਈ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੂੰ 5 ਆਕਸੀਜਨ ਕੰਸਨਟਰੇਟਰ ਸੌਂਪੇ ਗਏ। ਵਿਧਾਇਕ ਤੇ ਐਸਐਮਓ ਡਾ. ਕੁਲਵਿੰਦਰ ਮਾਨ ਨੇ ਗੁਰਜੰਟ ਸਿੰਘ ਸੰਘਾ ਤੇ ਉਨ੍ਹਾਂ ਦੇ ਪਿਤਾ ਦਾ ਧੰਨਵਾਦ ਕੀਤਾ।