ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਗਸਤ
ਭਾਰਤੀ ਯੋਗ ਸੰਸਥਾਨ ਦੇ ਜ਼ੋਨ ਪ੍ਰਧਾਨ ਮਨਮੋਹਨ ਕਪੂਰ ਨੇ ਦੱਸਿਆ ਕਿ ਨਵੇਂ ਖੋਲ੍ਹੇ ਯੋਗ ਕੇਂਦਰਾਂ ਵਿਚੋਂ ਇਕ ਕੇਂਦਰ ਅਜਨਾਲਾ ਰੋਡ ਵਿੱਚ ਪਾਮ ਗਰੂਵ ਕਲੋਨੀ ਵਿੱਚ ਕ੍ਰਿਸ਼ਨ ਧਾਮ ਮੰਦਰ ਵਿੱਚ ਸ਼ੁਰੂ ਕੀਤਾ ਗਿਆ ਹੈ। ਇੱਥੇ ਰੋਜ਼ਾਨਾ ਸਵੇਰੇ ਸਾਢੇ ਪੰਜ ਵਜੇ ਯੋਗ ਆਸਣ, ਪ੍ਰਾਣਾਯਾਮ ਅਤੇ ਧਿਆਨ ਕੇਂਦਰ ਕਰਨ ਦਾ ਅਭਿਆਸ ਮੁਫ਼ਤ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਯੋਗ ਸੰਸਥਾਨ ਅਪਰੈਲ 1967 ਵਿੱਚ ਦਿੱਲੀ ਵਿੱਚ ਸਥਾਪਤ ਹੋਇਆ ਸੀ। ਇਸ ਦਾ ਮੁੱਖ ਮੰਤਵ ‘ਜੀਓ ਅਤੇ ਜੀਵਨ ਦਿਓ’ ਹੈ। ਇਸ ਤਹਿਤ ਵੱਖ ਵੱਖ ਕੇਂਦਰਾਂ ਵਿੱਚ ਮੁਫ਼ਤ ਯੋਗ ਆਸਣ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕਰਵਾਇਆ ਜਾਂਦਾ ਹੈ। ਇਸ ਸਮੇਂ ਦੇਸ਼ ਭਰ ਵਿੱਚ ਇੱਕ ਹਜ਼ਾਰ ਤੋਂ ਵੱਧ ਕੇਂਦਰ ਚੱਲ ਰਹੇ ਹਨ, ਜਦੋਂਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਗਪਗ 60 ਕੇਂਦਰ ਚੱਲ ਰਹੇ ਹਨ।