ਅੰਮ੍ਰਿਤਸਰ: ਚੀਫ਼ ਖ਼ਾਲਸਾ ਦੀਵਾਨ ਵਲੋਂ ਰਣਜੀਤ ਹਰਿੰਦਰਪਾਲ ਸਿੰਘ ਸੇਠੀ ਅਤੇ ਹਰਨੀਤ ਸਿੰਘ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਰਣਜੀਤ ਐਵੇਨਿਊ ਦੇ ਨਵੇਂ ਮੈਂਬਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਸਕੂਲ ਮੈਂਬਰ ਇੰਚਾਰਜਾਂ ਨੇ ਕਿਹਾ ਕਿ ਉਹ ਆਪਣੇ ਸਹਿਯੋਗੀ ਮੈਂਬਰ ਇੰਚਾਰਜ ਨਵਤੇਜ ਸਿੰਘ ਨਾਰੰਗ ਦੇ ਨਾਲ ਪੂਰੀ ਇਮਾਨਦਾਰੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ। -ਪੱਤਰ ਪ੍ਰੇਰਕ