ਮੁਹਾਲੀ ਟੀਮ ਵੱਲੋਂ ਮਜੀਠੀਆ ਦੀ ਰਿਹਾਇਸ਼ ’ਤੇ ਛਾਪਾ

ਮੁਹਾਲੀ ਟੀਮ ਵੱਲੋਂ ਮਜੀਠੀਆ ਦੀ ਰਿਹਾਇਸ਼ ’ਤੇ ਛਾਪਾ

ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਲਈ ਮਜੀਠਾ ਸਥਿਤ ਰਿਹਾਇਸ਼ ’ਤੇ ਪੁੱਜੀ ਪੁਲੀਸ। -ਫੋਟੋ: ਲਖਨਪਾਲ ਸਿੰਘ

ਅੰਮ੍ਰਿਤਸਰ/ਮਜੀਠਾ (ਜਗਤਾਰ ਸਿੰਘ ਲਾਂਬਾ/ਲਖਨਪਾਲ ਸਿੰਘ): ਮੁਹਾਲੀ ਪੁਲੀਸ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗਰੀਨ ਐਵੇਨਿਊ ਸਥਿਤ ਕੋਠੀ ਨੰਬਰ 43 (ਰਿਹਾਇਸ਼) ’ਤੇ ਛਾਪਾ ਮਾਰਿਆ। ਭਾਵੇਂ ਅੱਜ ਹਾਈ ਕੋਰਟ ਵੱਲੋਂ ਸ੍ਰੀ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਤਿੰਨ ਦਿਨ ਦੀ ਰੋਕ ਲਾ ਦਿੱਤੀ ਗਈ ਹੈ, ਪਰ ਮੁਹਾਲੀ ਥਾਣੇ ਦੀ ਪੁਲੀਸ ਅੱਜ ਸਵੇਰੇ ਹੀ ਇੱਥੇ ਪੁੱਜ ਗਈ ਸੀ, ਜੋ ਲਗਪਗ 15 ਤੋਂ 20 ਮਿੰਟ ਕੋਠੀ ਅੰਦਰ ਰਹੀ। ਜਾਂਚ ਟੀਮ ਵੱਲੋਂ ਕੋਠੀ ਦੇ ਅੰਦਰੂਨੀ ਹਿੱਸੇ ’ਚ ਤਲਾਸ਼ੀ ਲਈ ਗਈ ਪਰ ਸ੍ਰੀ ਮਜੀਠੀਆ ਇੱਥੇ ਨਹੀਂ ਸਨ।ਮੁਹਾਲੀ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਕੈਲਾਸ਼ ਬਹਾਦਰ ਨੇ ਪੁਲੀਸ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਕੁਮਾਰ ਦੇ ਸਹਿਯੋਗ ਨਾਲ ਮਜੀਠਾ ਸਥਿਤ ਰਿਹਾਇਸ਼ (ਦਫ਼ਤਰ) ਸਮੇਤ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰੇ। ਟੀਮ ਵੱਲੋਂ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਰਿਹਾਇਸ਼ਾਂ ’ਤੇ ਵੀ ਛਾਪੇ ਮਾਰੇ ਗਏ ਜਿੱਥੋਂ ਪੁਲੀਸ ਦੇ ਪੱਲੇ ਕੁਝ ਨਹੀਂ ਪਿਆ। ਮੁਹਾਲੀ ਤੋਂ ਆਏ ਸਟੇਟ ਕ੍ਰਾਈਮ ਨਾਲ ਸਬੰਧਤ ਥਾਣਾ ਇੰਚਾਰਜ ਕੈਲਾਸ਼ ਨੇ ਦੱਸਿਆ ਕਿ ਅਦਾਲਤ ਵਿੱਚੋਂ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਪੁਲੀਸ ਨੇ ਇਹ ਕਾਰਵਾਈ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All