ਅੰਮ੍ਰਿਤਸਰ: ਕੇਂਦਰੀ ਜੇਲ੍ਹ ਵਿੱਚੋਂ ਮਿਲੇ ਇੱਕ ਲਵਾਰਸ ਪੈਕੇਟ ਅੰਦਰੋਂ ਇੱਕ ਮੋਬਾਈਲ, ਸਿਗਰਟਾਂ ਦੇ ਪੈਕੇਟ, ਤੰਬਾਕੂ ਦਾ ਪੈਕੇਟ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਇਸ ਸਬੰਧੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਜੇਲ੍ਹ ਦੇ ਅੰਦਰ ਗਸ਼ਤ ਦੌਰਾਨ ਜੇਲ੍ਹ ਦੀ ਮੁੱਖ ਕੰਧ ਨੇੜਿਉਂ ਇੱਕ ਲਵਾਰਸ ਪੈਕੇਟ ਮਿਲਿਆ ਸੀ, ਜਿਸ ਅੰਦਰ ਇੱਕ ਮੋਬਾਈਲ, ਦੋ ਪੈਕੇਟ ਸਿਗਰਟ, ਇੱਕ ਪੈਕਟ ਤੰਬਾਕੂ, ਕਰੀਮ ਅਤੇ ਹੋਰ ਸਾਮਾਨ ਸੀ। ਇਹ ਪੈਕੇਟ ਜੇਲ੍ਹ ਦੇ ਬਾਹਰੋਂ ਅੰਦਰ ਸੁੱਟਿਆ ਗਿਆ ਸੀ।
-ਟ੍ਰਿਬਿਊਨ ਨਿਊਜ਼ ਸਰਵਿਸ