ਅੰਮ੍ਰਿਤਸਰ: ਚੀਫ਼ ਖ਼ਾਲਸਾ ਦੀਵਾਨ ਮੈਨੇਜਮੈਂਟ ਵਲੋਂ ਮਨਦੀਪ ਸਿੰਘ ਬੇਦੀ ਨੂੰ ਸੈਂਟਰਲ ਖ਼ਾਲਸਾ ਯਤੀਮਖਾਨਾ ਦੇ ਨਵੇਂ ਮੈਂਬਰ ਇੰਚਾਰਜ ਵਜੋਂ ਨਾਮਜ਼ਦ ਕੀਤਾ ਗਿਆ। ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਵਧੀਕ ਸਕੱਤਰ ਜਸਪਾਲ ਸਿੰਘ ਢਿੱਲੋਂ ਅਤੇ ਹੋਰਨਾਂ ਮੈਂਬਰਾਂ ਨੇ ਮਨਦੀਪ ਸਿੰਘ ਬੇਦੀ ਨੂੰ ਮੂਲ ਮੰਤਰ ਦੇ ਪਾਠ ਕਰਨ ਉਪਰੰਤ ਸਿਰੋਪਾ ਦੇ ਕੇ ਯਤੀਮਖਾਨੇ ਦੇ ਮੈਂਬਰ ਇੰਚਾਰਜ ਵਜੋਂ ਸੇਵਾ ਸੌਂਪੀ ਗਈ। ਇਸ ਮੌਕੇ ਸ੍ਰੀ ਬੇਦੀ ਨੇ ਦੀਵਾਨ ਮੈਨੇਜਮੈਂਟ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂਬਰ ਇੰਚਾਰਜ ਮੋਹਨਜੀਤ ਸਿੰਘ ਭੱਲਾ, ਪ੍ਰੋ. ਹਰੀ ਸਿੰਘ, ਡਾ. ਆਤਮਜੀਤ ਸਿੰਘ ਬਸਰਾ, ਗੁਰਚਰਨ ਸਿੰਘ ਘਰਿੰਡਾ, ਜਗਤੇਸ਼ਵਰ ਸਿੰਘ, ਪ੍ਰਿੰਸੀਪਲ ਜਸਵਿੰਦਰ ਕੌਰ ਮਾਹਲ ਅਤੇ ਹੋਰ ਸਟਾਫ਼ ਮੌਜੂਦ ਸੀ। -ਟ੍ਰਿਬਿਊਨ ਨਿਊਜ਼ ਸਰਵਿਸ