ਰਾਜਨ ਮਾਨ
ਮਜੀਠਾ, 19 ਜੁਲਾਈ
ਸੰਸਾਰ ਬੈਂਕ ਵੱਲੋਂ ਨਹਿਰੀ ਪਾਣੀ ’ਤੇ ਲਾਏ ਜਾ ਰਹੇ ਪ੍ਰਾਜੈਕਟ ਨੂੰ ਰੱਦ ਕਰਵਾਉਣ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਕਿਸਾਨਾਂ ਵਲੋਂ ਕੱਥੂਨੰਗਲ ਟੌਲ ਪਲਾਜ਼ਾ ’ਤੇ ਅੱਜ ਸੰਸਾਰ ਬੈਂਕ, ਮੋਦੀ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਦੀ ਅਰਥੀ ਸਾੜੀ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸੰਸਾਰ ਬੈਂਕ ਨੇ ਜੋ ਪਾਣੀ ਸਬੰਧੀ ਨੀਤੀ ਬਣਾਈ ਹੈ ਉਹ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਹੈ। ਅੰਮ੍ਰਿਤਸਰ ਦੇ ਪਿੰਡ ਵੱਲਾ ਵਿੱਚ 42 ਏਕੜ ਜ਼ਮੀਨ ’ਤੇ ਲੱਗ ਰਹੇ ਸੰਸਾਰ ਬੈਂਕ ਦੇ ਪਾਣੀ ਪ੍ਰਾਜੈਕਟ ’ਤੇ ਜਥੇਬੰਦੀ ਵੱਲੋਂ ਮੋਰਚਾ ਲਗਾਇਆ ਜਾਵੇਗਾ ਅੱਜ ਮੋਦੀ ਸਰਕਾਰ ਵੱਲੋਂ ਬਣਾਈ ਗਈ ਐੱਮਐੱਸਪੀ ਨੂੰ ਮਜ਼ਬੂਤ ਕਰਨ ਦੀ ਕਮੇਟੀ ਦੇਸ਼ ਦੇ ਕਿਸਾਨਾਂ ਨਾਲ ਧੋਖਾ ਹੈ। ਇਸ ਮੌਕੇ ਗੁਰਲਾਲ ਸਿੰਘ ਮਾਨ, ਬਲਦੇਵ ਸਿੰਘ ਬੱਗਾ, ਗੁਰਭੇਜ ਸਿੰਘ ਝੰਡੇ,ਕਿਧਾਰ ਸਿੰਘ ਭੋਏਵਾਲ, ਮੇਜਰ ਸਿੰਘ ਅਬਦੁਲ, ਸੁਖਦੇਵ ਸਿੰਘ ਕਾਜੀਕੋਟ,ਟੇਕ ਸਿੰਘ ਝੰਡੇ, ਬਲਵਿੰਦਰ ਸਿੰਘ ਕਲੇਰ, ਗੁਰਦੇਵ ਸਿੰਘ ਮੁਘੋਸੋਹੀ, ਕਾਬਲ ਸਿੰਘ ਵਰਿਆਮ ਨੰਗਲ, ਖਜ਼ਾਨ ਸਿੰਘ, ਸਰਦੂਲ ਸਿੰਘ, ਨਿਰਮਲ ਸਿੰਘ, ਗੁਰਦੀਪ ਸਿੰਘ ਰਾਮਦੀਵਾਲੀ, ਹਰਦੀਪ ਸਿੰਘ ਭੰਗਾਲੀ ਕਰਮਜੀਤ ਸਿੰਘ ਭੰਗਾਲੀ, ਜੰਗ ਬਹਾਦਰ ਸਿੰਘ ਅਲਕੜੇ,ਸੱਜਣ ਸਿੰਘ ਬੱਗਾ, ਜਗਤਾਰ ਸਿੰਘ ਅਬਦਾਲ, ਜਸਵੰਤ ਸਿੰਘ ਲਹਿਰਕਾ, ਸਰਵਣ ਸਿੰਘ ਕੋਟਲੀ, ਅਜੀਤ ਸਿੰਘ ਮਰੜੀ, ਜੋਗਿੰਦਰ ਸਿੰਘ ਗੁੱਜਰ ਪੁਰਾ, ਰੇਸ਼ਮ ਸਿੰਘ ਬਾਬੋਵਾਲ ਤੇ ਕੇਵਲ ਸਿੰਘ ਮੱਤੇਵਾਲ ਆਗੂ ਹਾਜ਼ਰ ਸਨ।