ਅੰਮ੍ਰਿਤਸਰ: ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਅਤੇ ਪੰਜਾਬੀ ਸਾਹਿਤ ਸੰਗਮ ਦੇ ਸਾਂਝੇ ਉਪਰਾਲੇ ਤਹਿਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮਜ਼ਦੂਰ ਦਿਵਸ ਮੌਕੇ ਸਾਹਿਤਕ ਸਮਾਗਮ ਕਰਵਾਇਆ ਗਿਆ। ਸਥਾਨਕ ਕਾਮਰੇਡ ਸੋਹਣ ਸਿੰਘ ਜੋਸ਼ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਹੋਏ ਇਸ ਸਮਾਗਮ ਦੀ ਸਮੁੱਚੀ ਰੂਪ ਰੇਖਾ ਡਾ. ਮੋਹਨ ਬੇਗੋਵਾਲ ਨੇ ਸਾਂਝੀ ਕੀਤੀ। ਰਚਨਾਵਾਂ ਦੇ ਚੱਲੇ ਦੌਰ ਵਿੱਚ ਬਲਜਿੰਦਰ ਮਾਂਗਟ, ਜਸਵੰਤ ਧਾਪ, ਸਿਮਰਜੀਤ ਸਿਮਰ ,ਰਾਜਵੰਤ ਬਾਜਵਾ, ਸੁਰਿੰਦਰ ਖਿਲਚੀਆਂ, ਰਾਜਵਿੰਦਰ ਰਾਜ, ਮਖਣ ਭੈਣੀਵਾਲ, ਅਜੀਤ ਸਿੰਘ ਨਬੀਪੁਰੀ, ਜਗੀਰ ਸਿੰਘ ਅਤੇ ਡਾ. ਆਤਮਜੀਤ ਕੌਰ, ਅਮਨਪ੍ਰੀਤ ਬਾਬਾ ਬਕਾਲਾ, ਪ੍ਰੀਤਮ ਅੰਮ੍ਰਿਤਸਰੀ, ਯੁਵਰਾਜ ਵਿਰਕ ਅਤੇ ਕਾਸ਼ ਵੜੈਚ ਨੇ ਮਜ਼ਦੂਰ ਦਿਵਸ ਨੂੰ ਸਮਰਪਿਤ ਨਜ਼ਮਾਂ ਪੇਸ਼ ਕੀਤੀਆਂ। -ਪੱਤਰ ਪ੍ਰੇਰਕ