ਪੱਤਰ ਪ੍ਰੇਰਕ
ਅੰਮ੍ਰਿਤਸਰ, 24 ਨਵੰਬਰ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਵੱਛਤਾ ਸਰਵੇਖਣ ਗ੍ਰਾਮੀਣ 2021 ਦੀ ਸ਼ੁਰੂਆਤ ਮੌਕੇ ਇਹ ਦੱਸਿਆ ਗਿਆ ਕਿ ਪਿੰਡਾਂ ਵਿੱਚ ਸਾਫ਼-ਸਫ਼ਾਈ ਦੇ ਪੱਧਰ ਵਿੱਚ ਸੁਧਾਰ ਲਿਆ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ। ਇਸ ਮੌਕੇ ਨਿਗਰਾਨ ਇੰਜਨੀਅਰ ਸੁਰਿਦੰਰ ਕੁਮਾਰ ਸ਼ਰਮਾ ਅਤੇ ਇੰਜ. ਸਿਮਰਨਜੀਤ ਸਿੰਘ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਕਮ ਕਾਰਜਕਾਰੀ ਇੰਜਨੀਅਰ ਵੱਲੋਂ ਪਖਾਨਿਆਂ ਦੀ ਵਰਤੋਂ, ਕੂੜਾ ਪ੍ਰਬੰਧ, ਗੰਦੇ ਪਾਣੀ ਦਾ ਪ੍ਰਬੰਧ ਅਤੇ ਪਲਾਸਟਿਕ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ। ਪਿੰਡਾਂ ਦੀ ਸਵੱਛਤਾ ਦੇ ਆਧਾਰ ’ਤੇ ਹੀ ਜ਼ਿਲ੍ਹੇ ਦੀ ਰੈਂਕਿੰਗ ਵਧੇਗੀ।