ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਬਾਬਾ ਬਕਾਲਾ, ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ 650 ਵਿੱਚੋਂ 645 ਅੰਕ ਲੈ ਕੇ 99.23 ਫ਼ੀਸਦੀ ਅੰਕਾਂ ਨਾਲ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਅੰਬਰ ਪਬਲਿਕ ਸਕੂਲ, ਬਾਬਾ ਬਕਾਲਾ ਦੀ ਵਿਦਿਆਰਥਣ ਕਰਮਨਪ੍ਰੀਤ ਨੇ ਆਪਣੇ ਸਕੂਲ ਵਿੱਚ ਆਪਣੇ ਪਰਿਵਾਰ ਅਤੇ ਅਧਿਆਪਕਾਂ ਨਾਲ ਜਸ਼ਨ ਮਨਾਇਆ। ਉਸ ਦੇ ਪਿਤਾ ਜਗਰੂਪ ਸਿੰਘ ਕਿਸਾਨ ਹਨ ਅਤੇ ਉਸ ਦੀ ਮਾਂ ਹਰਮੀਤ ਕੌਰ ਘਰੇਲੂ ਔਰਤ ਹੈ। ਉਹ ਪੁਲੀਸ ਅਫ਼ਸਰ ਬਣਨ ਦੀ ਇੱਛਾ ਰੱਖਦੀ ਹੈ। ਅੰਮ੍ਰਿਤਸਰ ਵਿੱਚ ਕੁੱਲ 27,680 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਤੇ 27469 ਪਾਸ ਹੋਏ ਹਨ। ਡੀਈਓ ਸੈਕੰਡਰੀ ਰਾਜੇਸ਼ ਸ਼ਰਮਾ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ।